FacebookTwitterg+Mail

ਕਰਣੀ ਸੈਨਾ ਦੀਆਂ ਧਮਕੀਆਂ ਤੋਂ ਨਿਡਰ ਹੋ ਕੇ ਦੀਪਿਕਾ ਨੇ ਦਿੱਤਾ ਵੱਡਾ ਬਿਆਨ

padmaavat
03 February, 2018 09:55:54 AM

ਨਵੀਂ ਦਿੱਲੀ(ਬਿਊਰੋ)— ਡਿੰਪਲ ਕੁਈਨ ਦੀਪਿਕਾ ਪਾਦੂਕੋਣ ਦਾ ਕਹਿਣਾ ਹੈ ਕਿ ਮੌਕਾ ਮਿਲਣ 'ਤੇ ਉਹ 'ਪਦਮਾਵਤ' ਵਰਗੀਆਂ ਹੋਰ ਫਿਲਮਾਂ ਕਰੇਗੀ। ਦੀਪਿਕਾ ਨੇ ਕਿਹਾ ਕਿ ਉਸ ਨੂੰ ਕਹਾਣੀ ਪਸੰਦ ਆਈ ਤਾਂ ਉਹ ਜ਼ਰੂਰ ਅਜਿਹੀਆਂ ਫਿਲਮਾਂ ਕਰੇਗੀ। ਦੀਪਿਕਾ ਨੇ ਕਿਹਾ ਕਿ ਫਿਲਮ 'ਚ ਰਾਣੀ ਪਦਮਾਵਤੀ ਦੇ ਕਿਰਦਾਰ ਤੋਂ ਉਸ ਨੇ ਬਹਾਦਰੀ ਅਤੇ ਸ਼ਾਨ ਦੀ ਸਿੱਖਿਆ ਲਈ ਹੈ। ਫਿਲਮ ਸਬੰਧੀ ਹੋਏ ਵਿਵਾਦ 'ਤੇ ਉਸ ਨੇ ਕਿਹਾ ਕਿ ਮੈਂ ਪਹਿਲਾਂ ਹੀ ਇਕ ਈਵੈਂਟ 'ਚ ਕਿਹਾ ਸੀ ਕਿ ਇਸ ਫਿਲਮ ਨੂੰ ਕੋਈ ਨਹੀਂ ਰੋਕ ਸਕਦਾ। ਫਿਲਮ ਜ਼ਰੂਰ ਆਏਗੀ ਅਤੇ ਇਹ ਦਰਸ਼ਕਾਂ ਨੂੰ ਪਸੰਦ ਵੀ ਆਏਗੀ। ਫਿਲਮ ਨੂੰ ਦਰਸ਼ਕਾਂ ਤੋਂ ਮਿਲ ਰਹੇ ਪਿਆਰ ਤੋਂ ਉਹ ਬਹੁਤ ਹੀ ਖੁਸ਼ ਹੈ।

Punjabi Bollywood Tadka

300 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ 'ਪਦਮਾਵਤ' 
ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਦੀ ਫਿਲਮ 'ਪਦਮਾਵਤ' ਨੇ ਰਿਲੀਜ਼ ਤੋਂ ਬਾਅਦ ਹੁਣ ਤਕ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਫਿਲਮ ਦੀ ਜ਼ਬਰਦਸਤ ਕਮਾਈ ਦਾ ਸਿਲਸਿਲਾ ਦੁਨੀਆ ਭਰ 'ਚ ਅਜੇ ਵੀ ਰੁਕਿਆ ਨਹੀਂ ਹੈ। ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 300 ਕਰੋੜ ਕਲੱਬ 'ਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਸਾਲ 2018 'ਚ ਇਹ ਕਾਰਨਾਮਾ ਕਰਨ ਵਾਲੀ 'ਪਦਮਾਵਤ' ਪਹਿਲੀ ਫਿਲਮ ਬਣ ਗਈ ਹੈ।

Punjabi Bollywood Tadka

ਇਸ ਫਿਲਮ ਨੂੰ ਕਰਣੀ ਸੈਨਾ ਸਮੇਤ ਹੋਰ ਕਈ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਕਰਣੀ ਸੈਨਾ ਦਾ ਦੋਸ਼ ਹੈ ਕਿ ਫਿਲਮ ਵਿਚ ਰਾਣੀ ਪਦਮਾਵਤੀ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਰਾਜਪੂਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹਾਲਾਂਕਿ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਇਸ ਦੇ ਬਾਵਜੂਦ ਫਿਲਮ 'ਪਦਮਾਵਤ' ਨੇ ਬਾਕਸ ਆਫਿਸ 'ਤੇ ਕਾਫੀ ਧੁੰਮਾਂ ਪਾਈਆਂ ਹਨ।

Punjabi Bollywood Tadka


Tags: PadmaavatDeepika PadukoneRanveer SinghShahid KapoorBox Officeਦੀਪਿਕਾ ਪਾਦੂਕੋਣ ਪਦਮਾਵਤ

Edited By

Chanda Verma

Chanda Verma is News Editor at Jagbani.