ਮੁੰਬਈ (ਬਿਊਰੋ)— ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਕਾਫੀ ਵਿਵਾਦਾਂ ਦੇ ਬਾਅਦ ਰਿਲੀਜ਼ ਹੋਈ ਹੈ। ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਬੁੱਧਵਾਰ 5 ਕਰੋੜ, ਦੂਜੇ ਦਿਨ ਵੀਰਵਾਰ 19 ਕਰੋੜ, ਤੀਜੇ ਦਿਨ ਸ਼ੁਕਰਵਾਰ 32 ਕਰੋੜ, ਚੋਥੇ ਦਿਨ ਸ਼ਨੀਵਾਰ 27 ਕਰੋੜ, 5ਵੇਂ ਦਿਨ ਐਤਵਾਰ 31 ਕਰੋੜ, 6ਵੇਂ ਦਿਨ ਸੋਮਵਾਰ 15 ਕਰੋੜ, 7ਵੇਂ ਦਿਨ ਮੰਗਲਵਾਰ 14 ਕਰੋੜ, 8ਵੇਂ ਦਿਨ ਬੁੱਧਵਾਰ 12.50 ਕਰੋੜ, 9ਵੇਂ ਦਿਨ ਵੀਰਵਾਰ 11 ਕਰੋੜ ਅਤੇ 10ਵੇਂ ਦਿਨ ਸ਼ੁਕਰਵਾਰ 10 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ ਬਾਕਸ ਆਫਿਸ 'ਤੇ 10 ਦਿਨਾਂ 'ਚ 176.50 ਕਰੋੜ ਕਮਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ 'ਪਦਮਾਵਤ' 'ਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 180 ਕਰੋੜ ਦੱਸਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ਫਿਲਮ ਨੇ ਅਜੇ ਤੱਕ 10 ਦਿਨਾਂ 'ਚ ਬਜਟ ਦਾ ਪੂਰਾ ਪੈਸਾ ਨਹੀਂ ਵਸੂਲਿਆ ਹੈ। ਫਿਲਹਾਲ 'ਪਦਮਾਵਤ' ਅਜੇ ਕਰੋੜਾਂ ਦੇ ਘਾਟੇ 'ਚ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰੇਗੀ।