FacebookTwitterg+Mail

ਇਸ ਸ਼ਾਨਦਾਰ ਜੈੱਟ 'ਚ ਹੋਵੇਗਾ 'ਪਦਮਾਵਤ' ਦਾ ਸੈਲੀਬ੍ਰੇਸ਼ਨ

padmaavat success bash
22 February, 2018 04:02:23 PM

ਮੁੰਬਈ(ਬਿਊਰੋ)— ਮਸ਼ਹੂਰ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਜ਼ਬਰਦਸਤ ਕਮਾਈ ਕਰ ਰਹੀ ਹੈ। ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੇ ਸ਼ਾਹਿਦ ਕਪੂਰ ਸਟਾਰਰ ਫਿਲਮ ਬਾਕਸ ਆਫਿਸ 'ਤੇ 275 ਕਰੋੜ ਦਾ ਅੰਕੜਾ ਪਾਰ ਚੁੱਕੀ ਹੈ।
Punjabi Bollywood Tadka

ਫਿਲਮ ਦੀ ਟੀਮ ਹੁਣ ਸੈਲੀਬ੍ਰੇਸ਼ਨ ਮੋਡ 'ਤੇ ਹਨ ਤੇ ਭੰਸਾਲੀ 24 ਫਰਵਰੀ ਨੂੰ ਗ੍ਰੈਂਡ ਪਾਰਟੀ ਹੋਸਟ ਕਰਨ ਵਾਲੇ ਹਨ।
Punjabi Bollywood Tadka

ਇਸੇ ਦਿਨ ਉਨ੍ਹਾਂ ਦਾ 55ਵਾਂ ਜਨਮਦਿਨ ਵੀ ਹੈ। ਇਸ ਲਈ ਸੈਲੀਬ੍ਰੇਸ਼ਨ ਦਾ ਮੌਕਾ ਵੀ ਡਬਲ ਹੈ ਪਰ ਭੰਸਾਲੀ ਕਿਸੇ ਫਾਈਵ ਸਟਾਰ ਹੋਟਲ 'ਚ ਇਹ ਪਾਰਟੀ ਕਰਨ ਦੀ ਬਜਾਏ ਕੁਝ ਵੱਖਰੀ ਹੀ ਯੋਜਨਾ ਬਣਾ ਰਹੇ ਹਨ।
Punjabi Bollywood Tadka
ਕਰੂਜ 'ਤੇ ਹੋਵੇਗੀ ਪਾਰਟੀ
ਸੂਤਰਾਂ ਮੁਤਾਬਕ, ਫਿਲਮਮੇਕਰ ਕਰੂਜ 'ਤੇ ਪਾਰਟੀ ਹੋਸਟ ਕਰਨ ਜਾ ਰਹੇ ਹਨ। ਭੰਸਾਲੀ 'Ark Deck Bar' 'ਤੇ ਆਪਣੀ ਟੀਮ ਨਾਲ ਸੈਲੀਬ੍ਰੇਸ਼ਨ ਕਰਨਗੇ। ਇਹ ਫਲੋਟਿੰਗ ਹੋਟਲ ਬਾਂਦਰਾ ਤੋਂ ਰਵਾਨਾ ਹੋਵੇਗਾ ਤੇ ਬੀਚ ਸਮੁੰਦਰ 'ਚ ਜਾ ਕੇ ਰੁੱਕੇਗਾ, ਜਿਥੋਂ ਬਾਂਦਰਾ ਵਰਲੀ ਦਾ ਖੂਬਸੂਰਤ ਨਜਾਰਾ ਦਿਖੇਗਾ।
Punjabi Bollywood Tadka

ਹੋਟਲ 'ਚ ਤਬਦੀਲ ਹੋਏ ਇਸ ਸ਼ਿਪ 'ਚ ਓਪਨ ਬਾਰ ਏਰੀਆ ਨਾਲ ਹੀ ਪ੍ਰਾਈਵੇਟ ਡਾਈਨਿੰਗ ਏਰੀਆ ਵੀ ਹੈ। ਦੱਸਣਯੋਗ ਹੈ ਕਿ ਰਣਵੀਰ ਤੇ ਦੀਪਿਕਾ ਤਾਂ ਇਸ ਗ੍ਰੈਂਡ ਪਾਰਟੀ 'ਚ ਮੌਜੂਦ ਰਹਿਣਗੇ ਪਰ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੁਲ ਮੀਟਰ ਚਾਲੂ' ਦੀ ਸ਼ੂਟਿੰਗ ਕਾਰਨ ਨਹੀਂ ਆ ਸਕਣਗੇ।
Punjabi Bollywood Tadka


Tags: Floating RestaurantPadmaavat Success BashSanjay Leela BhansaliRanveer Singh Shahid KapoorDeepika Padukone

Edited By

Sunita

Sunita is News Editor at Jagbani.