ਮੁੰਬਈ (ਬਿਊਰੋ)— ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋ ਰਹੀ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਮੋਸ਼ਨ ਪੋਸਟਰ 'ਚ ਅਕਸ਼ੇ ਕੁਮਾਰ ਨੂੰ ਠੀਕ ਤਰ੍ਹਾਂ ਨਾਲ 'ਪੈਡਮੈਨ' ਬੋਲਨਾ ਨਹੀਂ ਆਉਂਦਾ ਤਾਂ ਉੱਥੇ ਹੀ ਅਭਿਨੇਤਰੀ ਸੋਨਮ ਕਪੂਰ ਉਸਨੂੰ ਸਹੀ ਤਰੀਕੇ ਨਾਲ ਬੋਲਨਾ ਸਿਖਾਉਂਦੀ ਹੈ। ਇਸ ਪੋਸਟਰ ਨੂੰ ਅਕਸ਼ੇ ਨੇ ਆਪਣੇ ਅਧਿਕਾਰਕ ਟਵੀਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ਆਰ ਬਲਕੀ ਦੇ ਨਿਰਦੇਸ਼ਨ 'ਚ ਬਣੀ ਫਿਲਮ ਅਰੁਣਾਚਲਮ ਮੁਰਗਨਾਥਮ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਅਕਸ਼ੇ ਨਾਲ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਦਿਖਾਈ ਦੇਣਗੀਆਂ। ਇਸ ਤੋਂ ਪਹਿਲਾਂ ਇਹ ਫਿਲਮ 13 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋਵੇਗੀ।