FacebookTwitterg+Mail

ਤੀਜੇ ਹਫਤੇ ਵੀ ਜਾਰੀ ਰਿਹੈ 'ਪੈਡਮੈਨ' ਦੀ ਕਮਾਈ ਦਾ ਸਿਲਸਿਲਾ

padman
26 February, 2018 05:46:38 PM

ਮੁੰਬਈ (ਬਿਊਰੋ)— ਸਮਾਜਿਕ ਮੁੱਦੇ 'ਤੇ ਬਣੀ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 62.87 ਕਰੋੜ, ਦੂਜੇ ਹਫਤੇ 13.78 ਕਰੋੜ ਅਤੇ ਤੀਜੇ ਹਫਤੇ 2.30 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਤਿੰਨ ਹਫਤਿਆਂ 'ਚ ਭਾਰਤੀ ਬਾਕਸ ਆਫਿਸ 'ਤੇ 78.95 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।

ਦੱਸਣਯੋਗ ਹੈ ਕਿ 'ਪੈਡਮੈਨ' 'ਚ ਅਕਸ਼ੇ ਤੋਂ ਇਲਾਵਾ ਰਾਧਿਕਾ ਆਪਟੇ ਤੇ ਸੋਨਮ ਕਪੂਰ ਅਹਿਮ ਭੂਮਿਕਾ 'ਚ ਹਨ। ਇਹ ਫਿਲਮ ਦੁਨੀਆ 'ਚ 'ਪੈਡਮੈਨ' ਦੇ ਨਾਂ ਨਾਲ ਮਸ਼ਹੂਰ ਅਰੁਣਾਚਲਮ ਮੁਰਗਨੰਥਮ ਦੇ ਜੀਵਣ 'ਤੇ ਆਧਾਰਿਤ ਹੈ। ਫਿਲਮ ਨੂੰ ਭਾਰਤ 'ਚ 2,750 ਸਕ੍ਰੀਨਜ਼ ਤੇ ਵਿਦੇਸ਼ 'ਚ 600 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 13-14 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Akshay Kumar Radhika Apte Sonam Kapoor Padman Box Office Hindi Film

Edited By

Kapil Kumar

Kapil Kumar is News Editor at Jagbani.