FacebookTwitterg+Mail

ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤੀ' 'ਤੇ ਇੱਕ ਵਾਰ ਫਿਰ ਕਸਿਆ ਨਿਸ਼ਾਨਾ, ਸੈੱਟ ਸੜ ਕੇ ਹੋਇਆ ਸੁਆਹ (ਦੇਖੋ ਤਸਵੀਰਾਂ)

    1/5
15 March, 2017 01:27:05 PM

ਮੁੰਬਈ— ਬਾਲੀਵੁੱਡ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੇ ਸੈੱਟ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਕਸਿਆ ਗਿਆ ਹੈ। ਸੂਤਰਾਂ ਮੁਤਾਬਕ ਮੁਤਾਬਕ, ਬੀਤੇ ਮੰਗਲਵਾਰ ਦੇਰ ਰਾਤ ਮਹਾਰਾਸ਼ਟਰ ਦੇ ਕੋਲਹਾਪੁਰ 'ਚ ਫਿਲਮ ਦੇ ਸੈੱਟ 'ਤੇ ਭੰਨ੍ਹਤੋੜ ਕੀਤੀ ਗਈ। ਕਈ ਅਣਪਛਾਤੇ ਲੋਕਾਂ ਨੇ ਸੈੱਟ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਫਿਲਮ ਦਾ ਪੂਰਾ ਸੈੱਟ ਸੜ ਕੇ ਸੁਆਹ ਹੋ ਗਿਆ। ਬੀਤੇ ਮੰਗਲਵਾਰ ਨੂੰ 10:30 ਵਜੇ ਕਰੀਬ ਹਮਲਾ ਕੀਤਾ ਗਿਆ। ਸੂਤਰਾਂ ਮੁਤਾਬਕ 'ਪਦਮਾਵਤੀ' ਦੇ ਸੈੱਟ 'ਤੇ ਕੁਝ ਜਾਨਵਰ ਮੌਜੂਦ ਸਨ, ਜਿਨ੍ਹਾਂ 'ਚੋਂ ਇੱਕ ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਕੁਝ ਪ੍ਰਦਰਸ਼ਨਕਾਰੀਆਂ ਨੇ ਸੈੱਟ 'ਤੇ ਪੈਟਰੋਲ ਬੰਬ ਸੁੱਟੇ। ਜਿਸ ਨਾਲ ਅੱਗ ਲੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਕਾਫੀ ਨੁਕਸਾਨ ਵੀ ਹੋਇਆ ਹੈ। ਜਦੋਂਕਿ ਸ਼ੂਟਿੰਗ ਦੌਰਾਨ ਇੱਥੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਇਹ ਘਟਨਾ ਹੋ ਗਈ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਦਿਨਾਂ ਰਾਜਸਥਾਨ 'ਚ 'ਪਦਮਾਵਤੀ' ਦੇ ਸੈੱਟ 'ਤੇ ਹਮਲਾ ਹੋਇਆ ਸੀ। ਉਥੇ, ਕਰਣੀ ਸੈਨਾ ਦੇ ਲੋਕਾਂ ਨੇ ਨਾ ਸਿਰਫ ਸੈੱਟ ਨੂੰ ਨਿਸ਼ਾਨਾ ਬਣਾਇਆ ਸੀ ਸਗੋਂ ਡਾਇਰੈਕਟਰ ਭੰਸਾਲੀ ਨੂੰ ਥੱਪੜ ਵੀ ਮਾਰਿਆ ਸੀ।

Tags: Sanjay Leela BhansaliPadmavati Kolhapurattackਸੰਜੇ ਲੀਲਾ ਭੰਸਾਲੀਪਦਮਾਵਤੀ