FacebookTwitterg+Mail

ਬਾਲੀਵੁੱਡ ਅਦਾਕਾਰਾ ਪਦਮਨੀ ਕੋਹਲਾਪੁਰੀ ਨੇ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਨੂੰ ਦਿੱਤੀਆਂ ਸ਼ੁਭਕਾਮਨਾਵਾਂ

padmini kolhapure wish the entire team of yaaran de yaara best of luck
08 October, 2017 06:42:56 PM

ਅੰਮ੍ਰਿਤਸਰ (ਬਿਊਰੋ)— ਫਿਲਮ 'ਯਾਰਾਂ ਦੇ ਯਾਰ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਫਿਲਮ ਦੀ ਸਟਾਰ ਕਾਸਟ ਨੂੰ ਅਲੱਗ-ਅਲੱਗ ਚੱਲ ਰਹੇ ਪੰਜਾਬ 'ਚ ਜੋ ਵੀ ਕਲਚਰ ਪ੍ਰੋਗਰਾਮ ਹੋ ਰਹੇ ਹਨ, ਉਨ੍ਹਾਂ ਪ੍ਰੋਗਰਾਮਾਂ 'ਚ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸ ਤੋਂ ਸਿੱਧ ਹੋ ਰਿਹਾ ਹੈ ਕਿ ਫਿਲਮ ਦੇ ਟਰੇਲਰ ਤੇ ਫਿਲਮ ਦਾ ਸੰਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਅੱਜ ਅੰਮ੍ਰਿਤਸਰ ਦੇ ਇਕ ਸਥਾਨਕ ਰਿਜ਼ੋਰਟਸ ਰੋਇਲ ਫੈਸਟਨ ਇਰਾ ਵਿਖੇ ਇਕ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਤੇ ਸ਼ੁਭ ਇੰਡੀਅਨ ਵਿਵਾਹ ਵਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪ੍ਰੋਗਰਾਮ 'ਚ ਇਕ ਮਾਡਲਿੰਗ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ ਤੇ ਮਿਸ ਤੇ ਮਿਸਿਜ਼ ਕਰਵਾ ਚੌਥ ਅੰਮ੍ਰਿਤਸਰ ਚੁਣੇ ਗਏ। ਪ੍ਰੋਗਰਾਮ ਦੀ ਸ਼ਾਨ ਵਧਾਉਣ ਬਾਲੀਵੁੱਡ ਅਦਾਕਾਰਾ ਪਦਮਨੀ ਕੋਹਲਾਪੁਰੀ ਤੇ ਮਿਸਿਜ਼ ਇੰਡੀਆ ਸਿੰਪਲ ਕਵਾਤਰਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ।
Punjabi Bollywood Tadka
ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਦੀ ਸਟਾਰ ਕਾਸਟ ਨਿਰਦੇਸ਼ਕ ਅਜੇ ਸਿੰਘ, ਨਿਰਮਾਤਾ ਵਿਜੇ ਸਿਕੰਦਰ, ਅਦਾਕਾਰ ਪ੍ਰਿੰਸ ਸਿੰਘ, ਅਦਾਕਾਰਾ ਮਾਹੀ ਸ਼ਰਮਾ, ਸਤਨਾਮ ਜਈ ਤੇ ਨਾਲ ਬਾਲੀਵੁੱਡ ਅਦਾਕਾਰਾ ਪਦਮਮੀ ਕੋਹਲਾਪੁਰੀ ਨੇ ਵਿਸ਼ੇਸ਼ ਗੱਲਬਾਤ ਕੀਤੀ ਤੇ 13 ਤਰੀਕ ਨੂੰ ਆਉਣ ਵਾਲੀ ਨਵੀਂ ਫਿਲਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Punjabi Bollywood Tadka
ਫਿਲਮ ਦੀ ਪ੍ਰਮੋਸ਼ਨ ਦੌਰਾਨ ਨਿਰਮਾਤਾ ਵਿਜੇ ਸਿਕੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਫਿਲਮ ਜਲਦ ਹੀ ਸਿਨੇਮਾਘਰਾਂ 'ਚ 13 ਅਕਤੂਬਰ ਨੂੰ ਲੱਗ ਰਹੀ ਹੈ, ਫਿਲਮ 'ਚ ਸਾਰੇ ਹੀ ਕਲਾਕਾਰਾਂ ਨੇ ਬਹੁਤ ਮਿਹਨਤ ਦੇ ਨਾਲ ਕੰਮ ਕੀਤਾ ਹੈ ਤੇ ਇਕ ਚੰਗੇ ਸਬਜੈਕਟ 'ਤੇ ਇਹ ਫਿਲਮ ਬਣੀ ਹੈ, ਜਦੋਂ ਦਰਸ਼ਕ 13 ਅਕਤੂਬਰ ਨੂੰ ਫਿਲਮ ਦੇਖਣ ਸਿਨੇਮਾਘਰਾਂ 'ਚ ਜਾਣਗੇ ਤੇ ਬਿਲਕੁਲ ਨਿਰਾਸ਼ ਨਹੀਂ ਹੋਣਗੇ, ਸਗੋਂ ਭਰਪੂਰ ਮਨੋਰੰਜਨ ਕਰਕੇ ਫਿਲਮ ਦੀ ਵਾਹ-ਵਾਹੀ ਕਰਨਗੇ ਇਹ ਸਾਡਾ ਦਿਲੀ ਵਿਸ਼ਵਾਸ ਹੈ।
Punjabi Bollywood Tadka
ਇਸ ਫਿਲਮ 'ਚ ਜੋ ਬਤੌਰ ਅਦਾਕਾਰ ਪ੍ਰਿੰਸ ਸਿੰਘ, ਜੋ ਪਹਿਲਾਂ ਵੀ ਫਿਲਮ ਇੰਡਸਟਰੀ 'ਚ ਬਹੁਤ ਸਾਰਾ ਕੰਮ ਕਰ ਚੁੱਕੇ ਹਨ ਤੇ ਇਸ ਫਿਲਮ 'ਚ ਇਕ ਐਕਸ਼ਨ ਹੀਰੋ ਸਾਬਿਤ ਹੋਣਗੇ ਤੇ ਦਰਸ਼ਕਾਂ ਨੂੰ ਇਹ ਮਹਿਸੂਸ ਜ਼ਰੂਰ ਹੋਵੇਗਾ ਕਿ ਪਾਲੀਵੁੱਡ ਨੂੰ ਇਕ ਚੰਗਾ ਐਕਸ਼ਨ ਹੀਰੋ ਮਿਲ ਗਿਆ ਹੈ, ਜੋ ਅਜੇ ਤਕ ਫਿਲਮ 'ਚ ਨਹੀਂ ਆਇਆ। ਇਸ ਦੇ ਨਾਲ-ਨਾਲ ਫਿਲਮ 'ਚ ਮਨੋਰੰਜਨ ਦਾ ਤੜਕਾ ਵੀ ਹੈ, ਜੋ ਪੰਜਾਬ ਦੇ ਮੰਨੇ-ਪ੍ਰਮੰਨੇ ਕਾਮੇਡੀਅਨ ਚਾਚਾ ਬਿਸ਼ਨਾ ਵੀ ਆਪਣੀ ਬਾਖੂਬੀ ਕਾਮੇਡੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਹੋਰ ਵੀ ਬਹੁਤ ਸਾਰੇ ਕਲਾਕਾਰ ਕੰਮ ਕਰ ਰਹੇ ਹਨ, ਜਿਨ੍ਹਾਂ 'ਚ ਤਜਿੰਦਰ ਕੌਰ, ਰਾਕੇਸ਼ ਕੁਮਾਰ, ਵਿਸ਼ਾਲ ਕਸ਼ਯਪ, ਪੀ. ਐੱਸ. ਰੌਕੀ, ਰੋਬਿਨ ਰੋਮੀ, ਹਰਮਨ ਬਿਗੇੜਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।​​​​​​​​​​​​​​
Punjabi Bollywood Tadka


Tags: Padmini Kolhapure Yaaran De Yaar Prince Singh Mahi Sharma