ਜਲੰਧਰ— ਦੇਸ਼ਾਂ-ਵਿਦੇਸ਼ਾਂ 'ਚ ਕਮਾਲ ਦੀ ਅਦਾਕਾਰੀ ਤੇ ਸੁਰੀਲੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਨਾਮੀ ਗਾਇਕ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਪੱਗ ਵਾਲੀ ਸੈਲਫੀ' 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪ੍ਰੀਤ ਹਰਪਾਲ ਨੇ ਹਮੇਸ਼ਾ ਹੀ ਲੋਕਾਂ ਦੀ ਪਸੰਦ 'ਤੇ ਖਰੇ ਉਤਰੇ ਹਨ।

'ਪੱਗ ਵਾਲੀ ਸੈਲਫੀ' ਗੀਤ ਦੇ ਬੋਲ ਪ੍ਰਗਟ ਕਾਟਗੁਰੂ ਵਲੋਂ ਲਿਖੇ ਗਏ ਹਨ ਅਤੇ ਪ੍ਰੀਤ ਹਰਪਾਲ ਨੇ ਇਸ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ।

ਇਸ ਗੱਲ ਦੀ ਜਾਣਕਾਰੀ ਸਾਨੂੰ ਪ੍ਰੀਤ ਹਰਪਾਲ ਦੇ ਫੇਸਬੁੱਕ ਅਕਾਊਂਟ ਤੋਂ ਮਿਲੀ ਹੈ। ਉਨ੍ਹਾਂ ਨੇ ਗੀਤ ਦੀ ਜਾਣਕਾਰੀ ਤੋਂ ਇਲਾਵਾ 'ਪੱਗ ਵਾਲੀ ਸੈਲਫੀ' ਗੀਤ ਦੇ ਕੁਝ ਪੋਸਟਰ ਵੀ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਹ ਸਰਦਾਰ ਨਜ਼ਰ ਆ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਪਹਿਲੇ ਗੀਤਾਂ ਵਾਂਗ ਹੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲੇਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪ੍ਰੀਤ ਹਰਪਾਲ ਨੇ 'ਕਾਲਾ ਸੂਟ', 'ਝੂਠੇ ਲਾਰੇ', 'ਬੇਰੁਜ਼ਗਾਰ' ਅਤੇ ਹੋਰ ਸੈਂਕੜੇ ਹਿੱਟ ਗੀਤਾਂ ਨਾਲ ਕਾਫੀ ਚਰਚਾ 'ਚ ਆਏ। ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ। ਪ੍ਰੀਤ ਹਰਪਾਲ ਗਾਇਕੀ ਤੋਂ ਇਲਾਵਾ ਅਦਾਕਾਰੀ 'ਚ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ।