FacebookTwitterg+Mail

'ਰੰਗੀਲਾ ਰਾਜਾ' 'ਚ 20 ਕੱਟਾਂ ਤੋਂ ਭੜਕੇ ਸਾਬਕਾ CBFC ਚੀਫ

pahlaj nihalani
05 November, 2018 06:29:52 PM

ਮੁੰਬਈ (ਬਿਊਰੋ)— ਸੈਂਸਰਸ਼ਿੱਪ ਨੂੰ ਲੈ ਕੇ ਕਈ ਫਿਲਮ ਨਿਰਮਾਤਾਵਾਂ ਦੇ ਨਿਸ਼ਾਨੇ 'ਤੇ ਰਹੇ ਸੈਂਸਰ ਬੋਰਡ ਦੇ ਸਾਬਕਾ ਮੁੱਖੀ ਪਹਿਲਾਜ ਨਿਹਲਾਨੀ ਹੁਣ ਖੁਦ ਸੈਂਸਰਸ਼ਿੱਪ ਦੇ ਲਪੇਟੇ 'ਚ ਆ ਗਏ ਹਨ। ਹਾਲ ਹੀ 'ਚ ਉਨ੍ਹਾਂ ਸੈਂਸਰ ਬੋਰਡ ਖਿਲਾਫ ਬੰਬੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ। ਦਰਸਅਲ, ਸੈਂਸਰ ਬੋਰਡ ਨੇ ਉਨ੍ਹਾਂ ਦੀ ਫਿਲਮ 'ਰੰਗੀਲਾ ਰਾਜਾ' 'ਚ 20 ਕੱਟ ਲਾਏ ਹਨ। ਪਹਿਲਾਜ ਉਨ੍ਹਾਂ ਤੋਂ ਨਾਰਾਜ਼ ਹਨ। ਨਿਰਮਾਤਾ ਨੇ ਆਮਿਰ ਖਾਨ ਅਤੇ ਪ੍ਰਸੂਨ ਜੋਸ਼ੀ ਦੀ ਦੋਸਤੀ 'ਤੇ ਨਿਸ਼ਾਨਾ ਸਾਧਿਆ ਹੈ।

'ਰੰਗੀਲਾ ਰਾਜਾ' 'ਚ ਗੋਵਿੰਦਾ ਲੀਡ ਰੋਲ 'ਚ ਹਨ। ਲੰਬੇ ਸਮੇਂ ਬਾਅਦ 2 ਹਫਤੇ ਪਹਿਲੇ ਹੀ ਇਸ ਦੀ ਸੈਂਸਰ ਬੋਰਡ ਦੇ ਸਾਹਮਣੇ ਸਕ੍ਰੀਨਿੰਗ ਰੱਖੀ ਗਈ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ 20 ਕੱਟ ਲਾਉਣ ਨੂੰ ਕਿਹਾ ਹੈ। ਫਿਲਮ 16 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਪਹਿਲਾਜ ਨਿਹਲਾਨੀ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਨਿਰਦੇਸ਼ਨ ਸਿਕੰਦਰ ਭਾਰਤੀ ਨੇ ਕੀਤਾ ਹੈ।

Punjabi Bollywood Tadka
ਆਮਿਰ-ਪ੍ਰਸੂਨ ਦੀ ਦੋਸਤੀ 'ਤੇ ਨਿਸ਼ਾਨਾ
ਪਹਿਲਾਜ ਨਿਹਲਾਨੀ ਨੇ ਕਿਹਾ, ''ਸੈਂਸਰ ਬੋਰਡ ਨੇ ਸਕ੍ਰੀਨਿੰਗ ਲਈ ਮੈਨੂੰ ਲੰਬਾ ਇੰਤਜ਼ਾਰ ਕਰਵਾਇਆ ਅਤੇ ਉੱਥੇ ਹੀ 'ਠਗਸ ਆਫ ਹਿੰਦੋਸਤਾਨ' ਦੀ ਸਕ੍ਰੀਨਿੰਗ ਮੇਰੀ ਫਿਲਮ ਤੋਂ ਪਹਿਲਾਂ ਰੱਖੀ ਗਈ। ਹੁਣ ਮੈਨੂੰ ਲਗਦਾ ਹੈ ਕਿ ਉਨ੍ਹਾਂ ਮੇਰੇ ਕੋਲ ਬਦਲਾ ਲਿਆ ਹੈ। ਉਹ 20 ਕੱਟ ਲਾਏ ਹਨ ਜੋ ਕਿ ਬੇਹੁਦਾ ਹਨ''। ਪਹਿਲਾਜ ਨੇ ਦੋਸ਼ ਲਾਇਆ ਹੈ ਕਿ ਆਮਿਰ ਤੇ ਪ੍ਰਸੂਨ ਜੋਸ਼ੀ ਦੀ ਦੋਸਤੀ ਦੀ ਵਜ੍ਹਾ ਹੋ ਰਿਹਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੇਰੀ ਫਿਲਮ ਅਪਲਾਈ ਕਰਨ ਦੇ 14 ਦਿਨ ਬਾਅਦ ਰੱਖੀ ਗਈ। ਮੈਂ 8 ਨਵੰਬਰ ਨੂੰ ਫਿਲਮ ਰਿਲੀਜ਼ ਕਰਨ ਜਾ ਰਿਹਾ ਸੀ। 'ਠਗਸ ਆਫ ਹਿੰਦੋਸਤਾਨ' ਮੇਰੀ ਫਿਲਮ ਦੇ 20 ਦਿਨ ਬਾਅਦ ਸਕ੍ਰੀਨਿੰਗ ਲਈ ਅਪਲਾਈ ਕੀਤੀ ਗਈ। ਪ੍ਰਸੂਨ ਜੋਸ਼ੀ ਤੇ ਆਮਿਰ ਖਾਨ ਚੰਗੇ ਦੋਸਤ ਹਨ। ਇਸ ਵਜ੍ਹਾ ਉਨ੍ਹਾਂ ਨੂੰ (ਆਮਿਰ ਖਾਨ) ਪਹਿਲ ਮਿਲੀ। ਮੇਰੀ ਫਿਲਮ 'ਚ ਜੋ ਕੱਟ ਲਾਏ ਗਏ ਹਨ। ਉਸ 'ਚ ਸੈਂਸਰ ਬੋਰਡ ਦੇ ਨਿਯਮਾਂ ਦੀ ਉਲੰਘਣਾ ਹੈ।


Tags: Pahlaj Nihalani Prasoon Joshi Rangeela Raja Govinda Censor Board Producer

About The Author

Kapil Kumar

Kapil Kumar is content editor at Punjab Kesari