FacebookTwitterg+Mail

ਪਹਿਲਾਜ ਨਿਹਲਾਨੀ ਦਾ ਖੁਲਾਸਾ, 'ਉੜਤਾ ਪੰਜਾਬ ਫਿਲਮ ਰੁਕਵਾਉਣਾ ਚਾਹੁੰਦੀ ਸੀ ਮੋਦੀ ਸਰਕਾਰ

pahlaj nihalani
19 November, 2018 05:21:15 PM

ਮੁੰਬਈ (ਬਿਊਰੋ)— ਸੈਂਸਰ ਬੋਰਡ ਦੇ ਸਾਬਕਾ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਖੁਲਾਸਾ ਕੀਤਾ ਹੈ ਕਿ ਤਿੰਨ ਸਾਲ ਪਹਿਲਾਂ ਪੰਜਾਬ ਦੇ ਹਾਲਾਤ 'ਤੇ ਤੰਜ ਕੱਸਣ ਵਾਲੀ ਫਿਲਮ 'ਉੜਤਾ ਪੰਜਾਬ' ਨੂੰ ਸੈਂਸਰ ਸਰਟੀਫਿਕੇਟ ਨਾ ਦੇਣ ਤੇ ਟਾਈਟਲ ਤਕ ਪਾਸ ਕਰਨ ਲਈ ਉਸ 'ਤੇ ਕੇਂਦਰ ਸਰਕਾਰ ਨੇ ਦਬਾਅ ਬਣਾਇਆ ਸੀ।

ਪਹਿਲਾਜ ਨਿਹਲਾਨੀ ਨੇ ਦੱਸਿਆ, 'ਸਮ੍ਰਿਤੀ ਈਰਾਨੀ ਨੇ ਮੈਨੂੰ ਕਿਹਾ ਸੀ ਕਿ 'ਇੰਦੂ ਸਰਕਾਰ' 'ਚ ਐਮਰਜੈਂਸੀ ਦੀ ਕਹਾਣੀ ਹੈ, ਇਹ ਕਹਾਣੀ ਲੋਕ ਦੇਖਣਗੇ ਤਾਂ ਸਰਕਾਰ ਦਾ ਫਾਇਦਾ ਹੋਵੇਗਾ, ਤੁਸੀਂ ਇਸ ਫਿਲਮ ਨੂੰ ਬਿਨਾਂ ਦੇਖੇ ਸਰਟੀਫਿਕੇਟ ਦੇ ਦਿਓ।' ਫਿਲਮ 'ਰੰਗੀਲਾ ਰਾਜਾ' ਸਮੇਂ 'ਤੇ ਰਿਲੀਜ਼ ਨਾ ਹੋਣ ਤੇ ਬੇਵਜ੍ਹਾ ਕਈ ਕਾਮੇਡੀ ਡਾਇਲਾਗ ਕੱਟ ਦਿੱਤੇ ਜਾਣ ਤੋਂ ਪ੍ਰੇਸ਼ਾਨ ਪਹਿਲਾਜ ਨਿਹਲਾਨੀ ਪ੍ਰੈੱਸ ਕਾਨਫਰੰਸ ਦੌਰਾਨ ਖੁੱਲ੍ਹ ਕੇ ਬੋਲੇ।

ਨਿਹਲਾਨੀ ਨੇ ਕਈ ਅਜਿਹੇ ਖੁਲਾਸੇ ਕੀਤੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਦਿਖ ਰਿਹਾ ਹੈ ਕਿ ਸੈਂਸਰ ਬੋਰਡ 'ਤੇ ਕੇਂਦਰ ਸਰਕਾਰ ਦਾ ਕਾਫੀ ਦਬਦਬਾ ਰਿਹਾ ਹੈ। ਨਿਹਲਾਨੀ ਨੇ ਦਾਅਵਾ ਕੀਤਾ ਕਿ 'ਸੈਂਸਰ ਬੋਰਡ 'ਚ ਰਹਿੰਦਿਆਂ ਮੈਂ ਮੌਜੂਦਾ ਸਰਕਾਰ ਨਾਲ ਮਿਲ ਕੇ ਆਨਲਾਈਨ ਵਾਲਾ ਪ੍ਰਾਸੈੱਸ ਸ਼ੁਰੂ ਕੀਤਾ ਸੀ। ਮੇਰੇ ਕਾਰਜਕਾਲ 'ਚ ਕੋਈ ਵੀ ਫਿਲਮ ਦੇਰੀ ਨਾਲ ਰਿਲੀਜ਼ ਨਹੀਂ ਹੋਈ।'

'ਉੜਤਾ ਪੰਜਾਬ' ਨੂੰ ਦਿੱਤਾ ਸਰਟੀਫਿਕੇਟ ਤਾਂ ਹਟਾਇਆ ਅਹੁਦੇ ਤੋਂ

ਮੈਂ ਜਦੋਂ ਸਰਕਾਰ ਦੇ ਖਿਲਾਫ ਜਾ ਕੇ ਫਿਲਮ 'ਉੜਤਾ ਪੰਜਾਬ' ਨੂੰ ਸਰਟੀਫਿਕੇਟ ਦੇ ਦਿੱਤਾ ਤਾਂ ਮੈਨੂੰ ਬੋਰਡ ਤੋਂ ਕੱਢ ਦਿੱਤਾ ਗਿਆ। ਮੈਨੂੰ ਸਰਕਾਰੀ ਲੋਕਾਂ ਨੇ 'ਉੜਤਾ ਪੰਜਾਬ' ਨੂੰ ਸੈਂਸਰ ਸਰਟੀਫਿਕੇਟ ਦੇਣ ਤੋਂ ਰੋਕ ਰੱਖਿਆ ਸੀ। ਮੈਨੂੰ ਕਿਹਾ ਗਿਆ ਸੀ ਕਿ ਇਸ ਫਿਲਮ ਨੂੰ ਸਰਟੀਫਿਕੇਟ ਨਾ ਦਿਓ, ਇਸ ਦਾ ਟਾਈਟਲ ਵੀ ਪਾਸ ਨਹੀਂ ਹੋਣਾ ਚਾਹੀਦਾ ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। ਨਿਯਮਾਂ ਤਹਿਤ ਮੈਂ ਆਪਣਾ ਕੰਮ ਕੀਤਾ ਤੇ ਉਸ ਦੇ ਬਦਲੇ ਮੈਨੂੰ ਸੈਂਸਰ ਬੋਰਡ ਤੋਂ ਕੱਢ ਦਿੱਤਾ ਗਿਆ।


Tags: Pahlaj Nihalani Udta Punjab Narendra Modi Censor Board

Edited By

Rahul Singh

Rahul Singh is News Editor at Jagbani.