FacebookTwitterg+Mail

'ਟੋਟਲ ਧਮਾਲ': ਮਨੋਰੰਜਨ ਦਾ ਫੁੱਲ ਡੌਜ਼ ਹੈ 'ਪੈਸਾ ਯੇ ਪੈਸਾ' ਗੀਤ

paisa yeh paisa
31 January, 2019 09:59:48 AM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਸਟਾਰ ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ, ਅਜੈ ਦੇਵਗਨ, ਮਾਧੁਰੀ ਦੀਕਸ਼ਿਤ, ਅਰਸ਼ਦ ਵਾਰਸੀ ਦੀ ਫਿਲਮ 'ਟੋਟਲ ਧਮਾਲ' ਦਾ ਟਰੇਲਰ ਰਿਲੀਜ਼ ਹੋਇਆ ਸੀ। ਟਰੇਲਰ ਨੂੰ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟਰੇਲਰ ਦੇਖ ਕੇ ਹੀ ਫੈਨਜ਼ ਨੇ ਫਿਲਮ ਨੂੰ ਬਲਾਕਬਸਟਰ ਕਹਿ ਦਿੱਤਾ। ਹੁਣ ਮੇਕਰਸ ਨੇ ਫਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ। ਫਿਲਮ ਦੇ ਗੀਤ ਦਾ ਟਾਈਟਲ 'ਪੈਸਾ ਯੇ ਪੈਸਾ' ਹੈ ਜਿਸ ਦੀ ਟਿਊਨ ਸੁਭਾਸ਼ ਘਈ ਦੀ ਫਿਲਮ 'ਕਰਜ਼' ਤੋਂ ਲਈ ਗਈ ਹੈ।


ਮੇਕਰਸ ਨੇ ਗੀਤ ਨੂੰ ਰੀ ਮਿਕਸ ਨਾ ਕਰਕੇ ਇਸ ਨੂੰ ਓਰੀਜ਼ਨਲ ਗੀਤ ਦੀ ਤਰ੍ਹਾਂ ਹੀ ਪੇਸ਼ ਕੀਤਾ ਹੈ। ਇਸ ਗੀਤ ਦੀ ਖਾਸ ਗੱਲ ਹੈ ਲੰਬੇ ਸਮੇਂ ਬਾਅਦ ਅਨਿਲ ਤੇ ਮਾਧੁਰੀ ਦਾ ਡਾਂਸ ਹੈ। ਲੰਬੇ ਸਮੇਂ ਬਾਅਦ ਦੋਵੇਂ ਸਟਾਰਸ ਸਕ੍ਰੀਨ 'ਤੇ ਨਜ਼ਰ ਆ ਰਹੇ ਹਨ। ਗੀਚ 'ਚ ਵੀ ਦੋਵਾਂ ਦੀ ਕੈਮਿਸਟਰੀ ਕਮਾਲ ਲੱਗ ਰਹੀ ਹੈ ਤੇ ਦੋਵੇਂ ਕਾਫੀ ਫਰੈੱਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਚ ਅਜੈ ਦੇਵਗਨ ਵੀ ਹਨ ਜਿਨ੍ਹਾਂ ਕਾਰਨ ਲੋਕ ਫਿਲਮ ਦੇਖਣ ਲਈ ਉਤਸ਼ਾਹਿਤ ਹਨ।


Tags: Paisa Yeh PaisaFirst SongTotal Dhamaal Ajay Devgn Anil Kapoor Madhuri Dixit Riteish Deshmukh Arshad Warsi

About The Author

manju bala

manju bala is content editor at Punjab Kesari