ਮੁੰਬਈ (ਬਿਊਰੋ)— ਪਾਕਿਸਤਾਨ ਵਲੋਂ ਤੀਜੀ ਵਾਰ ਕਿਸੇ ਵੱਡੇ ਸੁੰਦਰਤਾ ਮੁਕਾਬਲੇ 'ਚ ਸ਼ਾਮਲ ਹੋਣ ਜਾ ਰਹੀ ਦੀਆ ਅਲੀ ਦਾ ਹੌਟ ਬਿਕਨੀ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ ਲਈ ਉਸ ਨੂੰ ਲੋਕਾਂ ਦੀਆਂ ਤਾਰੀਫਾਂ ਮਿਲ ਰਹੀਆਂ ਹਨ ਪਰ ਨਾਲ ਹੀ ਮਾੜੇ ਕੁਮੈਂਟਸ ਵੀ ਆ ਰਹੇ ਹਨ। ਪਾਕਿਸਤਾਨ ਦੇ ਲਾਹੌਰ 'ਚ ਰਹਿਣ ਵਾਲੀ 24 ਸਾਲਾ ਦੀਆ ਅਲੀ ਮਾਡਲ ਦੇ ਨਾਲ-ਨਾਲ ਪਾਕਿਸਤਾਨੀ ਅਭਿਨੇਤਰੀ ਵੀ ਹੈ। ਉਹ ਪਾਕਿਸਤਾਨੀ ਫਿਲਮ ਇੰਡਸਟਰੀ ਤੇ ਕੁਝ ਟੀ. ਵੀ. ਸੀਰੀਅਲਜ਼ 'ਚ ਵੀ ਕਿਸਮਤ ਅਜ਼ਮਾ ਚੁੱਕੀ ਹੈ ਤੇ ਹਾਲੀਵੁੱਡ ਫਿਲਮਾਂ 'ਚ ਕੰਮ ਕਰਨ ਦੀ ਖਵਾਹਿਸ਼ ਬਿਆਨ ਕਰ ਚੁੱਕੀ ਹੈ। ਦੀਆ ਅਲੀ ਇਸੇ ਸਾਲ ਅਪ੍ਰੈਲ 'ਚ ਹੋਣ ਜਾ ਰਹੇ 'ਮਿਸ ਈਕੋ ਇੰਟਰਨੈਸ਼ਨਲ 2018' ਬਿਊਟੀ ਮੁਕਾਬਲੇ 'ਚ ਪਾਕਿਸਤਾਨ ਵਲੋਂ ਮੁਕਾਬਲੇਬਾਜ਼ ਦੇ ਤੌਰ 'ਤੇ ਸ਼ਿਰਕਤ ਕਰੇਗੀ। 2014 'ਚ ਦੀਆ ਅਲੀ ਮੈਨਚੈਸਟਰ 'ਚ ਪ੍ਰਸਾਰਿਤ ਹੋਣ ਵਾਲੇ ਟੀ. ਵੀ. ਸ਼ੋਅ 'ਗੁਡ ਮਾਰਨਿੰਗ ਮੈਨਚੈਸਟਰ' ਨੂੰ ਹੋਸਟ ਕਰਦੀ ਸੀ। 2015 'ਚ ਉਹ ਪਾਕਿਸਤਾਨ 'ਚ ਸ਼ਿਫਟ ਹੋ ਗਈ ਤੇ ਉਥੇ ਮਾਡਲਿੰਗ 'ਚ ਕਰੀਅਰ ਸ਼ੁਰੂ ਕੀਤਾ। 2016 'ਚ ਦਿਆ ਅਲੀ ਨੇ ਫਿਲੀਪੀਨਜ਼ 'ਚ ਆਯੋਜਿਤ ਮਿਸ ਏਸ਼ੀਆ ਪੈਸੇਫਿਕ 'ਚ ਮਿਸ ਪਰਪੇਚੁਅਲ ਦਾ ਟਾਈਟਲ ਜਿੱਤਿਆ ਸੀ। ਉਹ ਪਾਕਿਸਤਾਨ ਵਲੋਂ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਸੀ।