FacebookTwitterg+Mail

ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ FWICE ਨੇ ਚੁੱਕਿਆ ਵੱਡਾ ਕਦਮ, ਜਾਣੋ ਪੂਰੀ ਖ਼ਬਰ

pakistani artists ban
24 February, 2018 11:36:04 AM

ਮੁੰਬਈ(ਬਿਊਰੋ)— ਪਾਕਿਸਤਾਨੀ ਕਲਾਕਾਰਾਂ ਦੀਆਂ ਮੁਸ਼ਕਿਲਾਂ ਵਧਦੀਆਂ ਸ਼ੁਰੂ ਹੋ ਗਈਆਂ ਹਨ। ਵੀਰਵਾਰ ਨੂੰ 'ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲੌਈਜ਼' (ਪੱਛਮੀ ਭਾਰਤ ਸਿਨੇ ਕਰਮਚਾਰੀ ਸੰਗਠਨ) ਨੇ ਫੈਸਲਾ ਲਿਆ ਹੈ ਕਿ ਬਾਲੀਵੁੱਡ ਤੇ ਟੈਲੀਵਿਜ਼ਨ ਨਾਲ ਜੁੜੇ ਕਿਸੇ ਵੀ ਖੇਤਰ 'ਚ ਉਨ੍ਹਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਪਾਕਿਸਤਾਨੀ ਕਲਾਕਾਰਾਂ ਤੇ ਮਜ਼ਦੂਰਾਂ 'ਤੇ ਹੁਣ ਪੱਛਮੀ ਭਾਰਤ ਸਿਨੇ ਕਰਮਚਾਰੀ ਸੰਗਠਨ ਨੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ। 'ਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲੌਈਜ਼' ਨੇ ਇਕ ਪ੍ਰੈੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ ਫਿਲਮ ਅਤੇ ਟੈਲੀਵਿਜ਼ਨ ਨਾਲ ਜੁੜੇ ਸਾਰੇ ਸੰਗਠਨ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਭਾਰਤੀ ਪ੍ਰੋਡਿਊਸਰਾਂ ਵਲੋਂ ਨਿਰਮਾਣ ਕੀਤੇ ਜਾ ਰਹੇ ਕਿਸੇ ਵੀ ਫਿਲਮ ਜਾਂ ਟੀਵੀ ਸ਼ੋਅ 'ਚ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ। ਆਪਣੇ ਇਸ ਪ੍ਰੈੱਸ ਰਿਲੀਜ਼ 'ਚ   ਪੱਛਮੀ ਭਾਰਤ ਸਿਨੇ ਕਰਮਚਾਰੀ ਸੰਗਠਨ ਨੇ ਕਿਹਾ ਕਿ ਉਹ ਆਪਣੇ ਦੇਸ਼ ਨੂੰ ਪ੍ਰਾਥਮਿਕਤਾ ਦਿੰਦੇ ਹੈ ਤੇ ਹਰ ਹਾਲ 'ਚ ਆਪਣੇ ਬਾਰਡਰ ਸਿਕਿਓਰਿਟੀ ਫੋਰਸ ਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। 

Punjabi Bollywood Tadka
ਜ਼ਿਕਰਯੋਗ ਹੈ ਕਿ ਅਜੇ ਹਾਲ ਹੀ 'ਚ ਯੂਨੀਅਨ ਮਿਨਿਸਟਰ ਅਤੇ ਗਾਇਕ ਬਾਬੁਲ ਸੁਪ੍ਰਿਓ ਨੇ ਇਕ ਸਟੇਟਮੈਂਟ ਜਾਰੀ ਕਰਕੇ ਕਿਹਾ ਸੀ ਕਿ ਭਾਰਤ 'ਚ ਪਾਕਿਸਤਾਨ ਵਿਚਕਾਰ ਬਾਰਡਰ 'ਤੇ ਵੱਧ ਰਹੇ ਤਣਾਅ ਨੂੰ ਧਿਆਨ 'ਚ ਰੱਖਦੇ ਹੋਏ ਬਾਬੁਲ ਸੁਪ੍ਰਿਓ ਨੇ ਇਹ ਸਟੇਟਮੈਂਟ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਪੱਛਮੀ ਭਾਰਤ ਸਿਨੇ ਕਰਮਚਾਰੀ ਸੰਗਠਨ ਨੇ ਇਸ 'ਤੇ ਸਖਤ ਰੁਖ ਅਪਣਾਉਂਦੇ ਹੋਏ ਇਹ ਫੈਸਲਾ ਲਿਆ ਹੈ।


Tags: BanPakistani ArtistsFederation Of Western India Cine EmployeesBabul Supriyoਫੇਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲੌਈਜ਼

Edited By

Chanda Verma

Chanda Verma is News Editor at Jagbani.