FacebookTwitterg+Mail

ਰਿਲੀਜ਼ ਹੋਇਆ ਕਰਨ ਦਿਓਲ ਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਖੂਬਸੂਰਤ ਟਰੇਲਰ

pal pal dil ke paas trailer out
05 September, 2019 04:11:02 PM

ਮੁੰਬਈ(ਬਿਊਰੋ)- ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟਰੇਲਰ ਦਰਸ਼ਕਾਂ ਵੱਲੋਂ ਬਹੁਤ ਹੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ। ਦੱਸ ਦੇਈਏ ਕਿ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਤੇ ਫਿਲਮ ਦਾ ਖ਼ੂਬਸੂਰਤ ਟਰੇਲਰ ਦਰਸ਼ਕਾਂ ਦੇ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਟਰੇਲਰ ‘ਚ ਕਰਨ ਦਿਓਲ ਤੇ ਸਹਿਰ ਬਾਂਬਾ ਦੀ ਸ਼ਾਨਦਾਰ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟਰੇਲਰ ’ਚ ਕਰਨ ਦਿਓਲ ਦਾ ਜ਼ਬਰਦਸਤ ਐਕਸ਼ਨ ਲੁੱਕ ਦੇਖਿਆ ਜਾ ਸਕਦਾ ਹੈ। ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਡੀ ਰੋਮਾਂਟਿਕ ਫਿਲਮ ਦੱਸੀ ਜਾ ਰਹੀ ਹੈ। ਇਸ ਫਿਲਮ ਨੂੰ ਡਾਇਰੈਕਟ ਸੰਨੀ ਦਿਓਲ ਨੇ ਹੀ ਕੀਤਾ ਹੈ।

ਟਰੇਲਰ ‘ਚ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਫਿਲਮ ਦੀ ਕਹਾਣੀ ‘ਚ ਕਰਨ ਤੇ ਸਹਿਰ ਐਂਡਵੇਚਰਸ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਨ੍ਹਾਂ ‘ਚ ਪਹਿਲਾਂ ਤਾਂ ਲੜਾਈ-ਝਗੜੇ ਹੁੰਦੇ ਹਨ ਪਰ ਇਸ ਐਂਡਵੇਚਰ ਟਰਿੱਪ ਦੌਰਾਨ ਦੋਵਾਂ ਦੀ ਲਾਈਫ ਬਦਲ ਜਾਂਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਐਕਸ਼ਨ, ਰੋਮਾਂਸ ਤੇ ਥ੍ਰੀਲਰ ਨਾਲ ਭਰੀ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।
 


Tags: Pal Pal Dil Ke PaasTrailerSunny DeolKaran DeolSahher Bambba

About The Author

Lakhan

Lakhan is content editor at Punjab Kesari