ਮੁੰਬਈ (ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਚੌਧਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸਦੇ ਫੈਨਜ਼ ਦੀ ਗਿਣਤੀ ਲੱਖਾਂ 'ਚ ਹੈ। ਇਕ ਵਾਰ ਫਿਰ ਪਲਕ ਆਪਣੇ ਗਲੈਮਰਸ ਫੋਟੋਸ਼ੂਟ ਨਾਲ ਸੁਰਖੀਆਂ 'ਚ ਛਾਈ ਹੈ।
ਦੱਸ ਦੇਈਏ ਪਲਕ ਉਨ੍ਹਾਂ ਸਟਾਰ ਕਿਡਜ਼ 'ਚੋਂ ਇਕ ਹੈ ਜੋ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਬਾਲੀਵੁੱਡ 'ਚ ਐਂਟਰੀ ਨੂੰ ਲੈ ਕੇ ਜ਼ਬਰਦਸਤ ਮਿਹਨਤ ਕਰ ਰਹੀ ਹੈ। ਹਾਲ ਹੀ 'ਚ ਪਲਕ ਨੇ ਸਟਨਿੰਗ ਫੋਟੋਸ਼ੂਟ ਕਰਵਾਇਆ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੂਤਰਾਂ ਮੁਤਾਬਕ ਪਲਕ 'ਤਾਰੇ ਜਮੀਨ ਪਰ' ਫੇਮ ਅਦਾਕਾਰ ਦਸ਼ਲੀਲ ਸਫਾਰੀ ਨਾਲ 'ਕਿਵਕੀ' ਨਾਂ ਦੀ ਫਿਲਮ 'ਚ ਨਜ਼ਰ ਆਵੇਗੀ। 8 ਅਕਤੂਬਰ, 2000 'ਚ ਜਨਮੀ ਪਲਕ, ਸ਼ਵੇਤਾ ਤਿਵਾਰੀ ਅਤੇ ਉਨ੍ਹਾਂ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਬੇਟੀ ਹੈ। ਰਾਜਾ ਨਾਲ ਆਪਣੇ 9 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰ ਉਨ੍ਹਾਂ ਅਭਿਨਵ ਸ਼ੁਕਲਾ ਨਾਲ ਦੂਜੀ ਵਾਰ ਵਿਆਹ ਕਰਵਾਇਆ ਸੀ।