ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਹੀ ਸਟਾਰ ਬਣ ਗਈ ਹੈ।
ਸ਼ਾਨਦਾਰ ਲੁਕਸ ਅਤੇ ਸਟਾਈਲ ਕਾਰਨ ਉਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਹਾਲ ਹੀ 'ਚ ਪਲਕ ਨੇ ਗਣੇਸ਼ ਉਤਸਵ ਦੇ ਮੌਕੇ ਫੋਟੋਸ਼ੂਟ ਕਰਵਾਇਆ, ਜਿਸ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।
ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸਟਨਿੰਗ ਲੱਗ ਰਹੀ ਹੈ।
ਪਲਕ ਨੇ ਇਹ ਤਸਵੀਰਾਂ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਇਲ ਹੋ ਗਏ ਹਨ।
ਦੱਸ ਦੇਈਏ ਕਿ ਪਲਕ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ।
ਇੰਸਟਾਗ੍ਰਾਮ ਤੇ ਉਨ੍ਹਾਂ ਦੇ ਫੈਨਜ਼ ਦੀ ਸੰਖਿਆ ਵੀ ਲੱਖਾਂ 'ਚ ਹੈ। ਪਲਕ ਆਪਣੀ ਮਾਂ ਸ਼ਵੇਤਾ ਤਿਵਾਰੀ ਵਾਂਗ ਬੇਹੱਦ ਖੂਬਸੂਰਤ ਹੈ। ਪਲਕ ਦਾ ਫੈਸ਼ਨ ਸੈਂਸ ਅਤੇ ਸਟਾਇਲ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ।