ਨਵੀਂ ਦਿੱਲੀ (ਬਿਊਰੋ)— ਟੀ. ਵੀ. ਅਦਾਕਾਰਾ ਅਤੇ 'ਬਿੱਗ ਬੌਸ 4' ਦੀ ਜੇਤੂ ਸ਼ਵੇਤਾ ਤਿਵਾਰੀ ਆਪਣੀ ਐਕਟਿੰਗ ਅਤੇ ਹਾਜ਼ਰ-ਜਵਾਬੀ ਲਈ ਪਛਾਣੀ ਜਾਂਦੀ ਹੈ, ਹੁਣ ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਨੇ ਵੀ ਦਿਖਾ ਦਿੱਤਾ ਹੈ ਕਿ ਆਪਣੀ ਮੰਮੀ 'ਤੇ ਗਈ ਹੈ। ਅਜਿਹਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਫਾਲੋਅਰ ਨੂੰ ਜਵਾਬ ਦੇ ਕੇ ਕੀਤਾ। ਹੋਇਆ ਇੰਝ ਕਿ ਪਲਕ ਤਿਵਾਰੀ ਨੇ ਆਪਣੀ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ। ਇਸ ਤਸਵੀਰ 'ਚ ਉਨ੍ਹਾਂ ਦੇ ਬੁੱਲ੍ਹਾਂ 'ਤੇ ਖਾਸ ਫੋਕਸ ਹੈ। ਬਸ ਇਸ ਤਰ੍ਹਾਂ ਦੀ ਤਸਵਰੀ ਹੋਵੇਂ ਤਾਂ ਟਰੋਲਰਜ਼ ਨੂੰ ਮੌਕਾ ਮਿਲ ਜਾਂਦਾ ਹੈ ਤੇ ਉਹ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਡਿਫਾਈਨ ਕਰਨ ਲੱਗਦੇ ਹਨ।
ਉਨ੍ਹਾਂ ਦੀ ਇਸ ਤਸਵੀਰ 'ਤੇ ਇਕ ਕੁਮੈਂਟ ਆਇਆ, ''ਬੋਟੋਕਸ ਲਿਪਸ'' ਪਲਕ ਤਿਵਾਰੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਉੱਥੇ ਨਜਿੱਠਣ ਦਾ ਫੈਸਲਾ ਲਿਆ ਅਤੇ ਇਸ ਕੁਮੈਂਟ 'ਤੇ ਬਹੁਤ ਹੀ ਜਵਾਬ ਲਿਖਿਆ। ਪਲਕ ਤਿਵਾਰੀ ਨੇ ਜਵਾਬ ਦਿੱਤਾ, ''ਮੇਰੀ ਉਮਰ ਸਿਰਫ 17 ਸਾਲ ਹੈ। ਦੁਨੀਆ ਮੈਨੂੰ ਕਿਵੇਂ ਪਸੰਦ ਕਰਦੀ ਹੈ ਜਾਂ ਪਸੰਦ ਕਰ ਸਕਦੀ ਹੈ, ਉਸ ਲਈ ਮੈਂ ਖੁਦ ਨੂੰ ਬਦਲਣ 'ਚ ਯਕੀਨ ਨਹੀਂ ਰੱਖਦੀ। ਸੋ ਮੈਡਮ ਤੁਹਾਡੇ ਦੋਸ਼ ਗਲਤ ਹਨ। ਇਸ ਤਰ੍ਹਾਂ ਦੇ ਦੋਸ਼ ਲਾਉਣੇ ਫੈਸ਼ਨ ਬਣ ਗਏ ਹਨ। ਮੈਂ ਇਸ ਲਈ ਨਹੀਂ ਬਣੀ ਹਾਂ ਮੈਡਮ। ਤੁਹਾਨੂੰ ਪਰੇਸ਼ਾਨ ਕਰਨ ਲਈ ਮੁਆਫ ਕਰਨਾ। ਗੁੱਡ ਨਾਈਟ ਅਤੇ ਬਹੁਤ ਸਾਰਾ ਪਿਆਰ।''
ਉਂਝ ਵੀ ਖਬਰਾਂ ਹਨ ਕਿ ਪਲਕ ਤਿਵਾਰੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਮਾਰ ਸਕਦੀ ਹੈ। ਇਹ ਵੀ ਖਬਰਾਂ ਹੈ ਕਿ ਉਹ 'ਤਾਰੇ ਜ਼ਮੀਨ ਪਰ' ਦੇ ਐਕਟਰ ਦਰਸ਼ੀਲ ਸਫਾਰੀ ਨਾਲ ਬਾਲੀਵੁੱਡ 'ਚ ਦਸਤਕ ਦੇਵੇਗੀ। ਹਾਲਾਂਕਿ ਅਜੇ ਤੱਕ ਕੋਈ ਪੁਖਤਾ ਖਬਰ ਸਾਹਮਣੇ ਨਹੀਂ ਆਈ ਹੈ ਪਰ ਐਕਟਿੰਗ ਉਨ੍ਹਾਂ ਦੇ ਖੂਨ 'ਚ ਹੈ ਅਤੇ ਇੰਸਟਾਗਰਾਮ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ। ਅਜਿਹੇ 'ਚ ਪਲਕ ਦਾ ਇਹ ਜਵਾਬ ਪੂਰੀ ਤਰ੍ਹਾਂ ਢੁੱਕਵਾ ਹੈ।