ਜਲੰਧਰ(ਬਿਊਰੋ)— ਪਬਲਿਕ ਅਪੀਈਰੈਂਸ ਦੀ ਗੱਲ ਹੋਵੇ ਜਾਂ ਉਨ੍ਹਾਂ ਦੇ ਡੈਬਿਊ ਪ੍ਰੋਜੈਕਟ ਦੀ। ਸ਼ਵੇਤਾ ਤ੍ਰਿਪਾਠੀ ਦੀ ਧੀ ਪਲਕ ਚੌਧਰੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਲੋਕਾਂ ਦਾ ਧਿਆਨ ਕਿਵੇਂ ਆਕਰਸ਼ਿਤ ਕਰਨਾ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਪਲਕ ਨੇ ਇਨ੍ਹਾਂ ਤਸਵੀਰਾਂ 'ਚ ਬਲੈਕ ਡਰੈੱਸ ਪਹਿਨੀ ਹੋਈ ਹੈ।
ਦੱਸ ਦੇਈਏ ਕਿ ਪਲਕ ਨੇ ਹੁਣ ਤੱਕ ਆਪਣਾ ਡੈਬਿਊ ਨਹੀਂ ਕੀਤਾ ਹੈ ਪਰ ਉਹ ਹੁਣ ਤੋਂ ਇਕ ਸੋਸ਼ਲ ਮੀਡੀਆ ਸੈਲੇਬ੍ਰਿਟੀ ਹਨ।
ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ 2 ਲੱਖ 40 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
ਪਲਕ ਸ਼ਵੇਤਾ ਦੇ ਪਹਿਲੇ ਪਤੀ ਰਾਜਾ ਚੌਧਰੀ ਦੀ ਧੀ ਹੈ। ਉਨ੍ਹਾਂ ਦਾ ਜਨਮ 8 ਅਕਤੂਬਰ 2000 'ਚ ਹੋਇਆ ਸੀ।
ਸ਼ਵੇਤਾ ਨੇ ਰਾਜਾ ਨਾਲ ਸਾਲ 1998 'ਚ ਵਿਆਹ ਕੀਤਾ ਸੀ ਅਤੇ ਸਾਲ 2007 'ਚ ਦੋਵਾਂ ਨੇ ਤਲਾਕ ਲੈ ਲਿਆ।
ਸ਼ਵੇਤਾ ਦੀ ਧੀ ਪਲਕ ਦੀਆਂ ਜਲਦ ਹੀ ਛੋਟੇ ਪਰਦੇ 'ਤੇ ਡੈਬਿਊ ਕਰਨ ਦੀਆਂ ਖਬਰਾਂ ਚਰਚਾ 'ਚ ਹਨ।