ਮੁੰਬਈ(ਬਿਊਰੋ)- ਉੱਤਰ-ਪ੍ਰਦੇਸ਼ ਪੁਲਸ ਨੇ ਸ਼ੁੱਕਰਵਾਰ ਨੂੰ ਗਾਇਕਾ ਪਲਕ ਮੁੱਛਲ ਦੇ ਭਰਾ ਪਲਾਸ਼ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪਲਾਸ਼ ’ਤੇ ਫਰਵਰੀ ਮਹੀਨੇ ’ਚ ਆਯੋਜਿਤ ਹੋਣ ਵਾਲੇ ਤਾਜ ਮਹਾਉਤਸਵ ਦੌਰਾਨ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਨਾਲ ਕਥਿਤ ਰੂਪ ਨਾਲ ਦੁਰਵਿਵਹਾਰ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਤਾਜ ਗੰਜ ਦੇ ਅੈੱਸ. ਐੱਚ. ਓ. ਸ਼ੈਲੇਂਦਰ ਸਿੰਘ ਮੁਤਾਬਕ, ਪਲਾਸ਼ ਮੁੱਛਲ ਦੇ ਖਿਲਾਫ ਧਾਰਾ 323, 504, 506, 332, 427 ਤਹਿਤ ਐੱਫ. ਆਰ. ਆਈ. ਦਰਜ ਕੀਤੀ ਗਈ ਹੈ।

ਪਲਕ ਦੁਆਰਾ 27 ਫਰਵਰੀ ਨੂੰ ਇਕ ਪ੍ਰਸਤੁਤੀ ਦੌਰਾਨ, ਉਨ੍ਹਾਂ ਦੇ ਭਰਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਧੀਰ ਨਾਰਾਇਣ ਨਾਲ ਤਿੱਖੀ ਬਹਿਸ ਹੋ ਗਈ ਸੀ। ਉਨ੍ਹਾਂ ਨੇ ਨਾਰਾਇਣ ’ਤੇ ਪਲਕ ਦੀ ਮਾਂ ਦੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਸੀ। ਸੁਧੀਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਉਸ ਨੂੰ ਥੱਪੜ ਮਾਰਿਆ ਅਤੇ ਧਮਕਾਇਆ। ਜਿਲ੍ਹਾ ਅਧਿਕਾਰੀ ਗੋਰਵ ਦਿਆਲ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੇ ਇਕ ਉ¤ਚ ਅਧਿਕਾਰੀ ਨੇ ਕਿਹਾ ਹੋਲੀ ਦੇ ਤੁਰੰਤ ਬਾਅਦ ਐੱਫ. ਆਰ. ਆਈ. ’ਤੇ ਕਾਰਵਾਈ ਕੀਤੀ ਜਾਵੇਗੀ।

