FacebookTwitterg+Mail

ਪਾਲੀ ਦੇਤਵਾਲੀਆ ਸਿੰਗਲ ਟਰੈਕ ‘ਮੇਲਾ’ ਨਾਲ ਚਰਚਾ ’ਚ

pali detwalia song mela
07 May, 2019 09:14:00 AM

ਜਲੰਧਰ(ਬਿਊਰੋ)— ਅਨੇਕਾਂ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਪਾਲੀ ਦੇਤਵਾਲੀਆ ਆਪਣੇ ਨਵੇਂ ਸਿੰਗਲ ਟਰੈਕ ‘ਮੇਲਾ’ ਨਾਲ ਫਿਰ ਚਰਚਾ ਵਿਚ ਹੈ। ਜਾਣਕਾਰੀ ਦਿੰਦਿਆਂ ਨਿਰਮਾਤਾ ਕਰਮਦੀਪ ਬਿਰਦੀ ਤੇ ਨਿਰਦੇਸ਼ਕ ਹਰਜੀਤ ਜੱਸਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕੰਪਨੀ ਸੀ. ਟੀ. ਸੀ. ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ।

ਜਿਸ ਦਾ ਮਿਊਜ਼ਿਕ ਕੇਵਿਨ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਖੁਦ ਪਾਲੀ ਦੇਵਵਾਲੀਆ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਜਲੰਧਰ ਦੂਰਦਰਸ਼ਨ ’ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Pali DetwaliaMelaCTC PresentsKevinPollywood Khabarਪਾਲੀਵੁੱਡ ਸਮਾਚਾਰ

Edited By

Manju

Manju is News Editor at Jagbani.