ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ ਪੂਨਮ ਢਿੱਲੋਂ ਦੀ ਧੀ ਪਲੋਮਾ ਨੇ ਸੰਤਰੀ ਡਰੈੱਸ 'ਚ ਇੰਸਟਾਗਰਾਮ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਪਲੋਮਾ ਅਜੇ 21 ਸਾਲਾਂ ਦੀ ਹੈ ਪਰ ਆਪਣੇ ਅੰਦਾਜ਼ ਕਾਰਨ ਉਹ ਕਈ ਸੈਲੀਬ੍ਰਿਟੀਜ਼ ਨੂੰ ਮਾਤ ਪਾਉਂਦੀ ਹੈ।
ਆਪਣੀ ਲੁੱਕ ਨੂੰ ਲੈ ਕੇ ਉਹ ਕਾਫੀ ਕ੍ਰੇਜ਼ੀ ਰਹਿੰਦੀ ਹੈ ਅਤੇ ਰੋਜ਼ਾਨਾ ਉਹ ਐਕਸਰਸਾਈਜ਼ ਕਰਦੀ ਹੈ।
ਇਕ ਤਸਵੀਰ 'ਚ ਪਲੋਮਾ ਨੇ ਵ੍ਹਾਈਟ ਡਰੈੱਸ ਪਾਈ ਅਤੇ ਸਮੁੰਦਰ ਕਿਨਾਰੇ ਤਸਵੀਰ ਖਿਚਵਾ ਰਹੀ ਹੈ।
ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਉਸ ਨੇ ਇੰਟਾਗਰਾਮ 'ਤੇ ਖੂਬ ਸੁਰਖੀਆਂ ਬਟੋਰੀਆਂ ਹਨ। ਕੁਝ ਦਿਨ ਪਹਿਲਾਂ ਹੀ ਉਸ ਨੇ ਮਾਂ ਨਾਲ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ।
ਉਸ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇੰਡਸਟਰੀ 'ਚ ਧੁੰਮਾਂ ਪਾਉਣ ਲਈ ਬਿਲਕੁਲ ਤਿਆਰ ਹੈ।
ਪਲੋਮਾ ਅਕਸਰ ਡਾਂਸ ਕਰਦੀ ਨਜ਼ਰ ਆਉਂਦੀ ਹੈ। ਡਾਂਸ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਇਕ ਤਸਵੀਰ ਇੰਸਟਗ੍ਰਾਮ 'ਤੇ ਸ਼ੇਅਰ ਕੀਤੀ ਸੀ।
ਕ੍ਰਿਸਮਿਸ ਮੌਕੇ ਪਲੋਮਾ ਆਪਣੀ ਮਾਂ ਨੂੰ ਕਿੱਸ ਕਰਦੀ ਨਜ਼ਰ ਆਈ ਸੀ।