FacebookTwitterg+Mail

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਲਟਨ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

paltan
07 July, 2018 04:03:08 PM

ਮੁੰਬਈ (ਬਿਊਰੋ)— ਜੇ. ਪੀ. ਦੱਤਾ ਦੀ ਮਲਟੀ ਸਟਾਰਰ ਫਿਲਮ 'ਪਲਟਨ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਟੀਜ਼ਰ 'ਚ ਜੇ. ਪੀ. ਦੱਤਾ ਦੀਆਂ ਪਿਛਲੀਆਂ ਦੋ ਫਿਲਮਾਂ 'ਬਾਰਡਰ' ਅਤੇ 'ਐੱਲ. ਓ. ਸੀ. ਕਾਰਗਿਲ' ਦਾ ਜ਼ਿਕਰ ਕੀਤਾ ਗਿਆ ਹੈ। 'ਬਾਰਡਰ' ਤੇ 'ਐਲ. ਓ. ਸੀ. ਕਾਰਗਿਲ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਜੇ. ਪੀ. ਦੱਤਾ ਯੁੱਧ 'ਤੇ ਆਧਾਰਿਤ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। 'ਪਲਟਨ' ਦੇ ਇਸ ਟੀਜ਼ਰ 'ਚ ਬਹੁਤ ਸਾਰੇ ਸੈਨਿਕ ਬਰਫੀਲੇ ਪਹਾੜਾਂ 'ਤੇ ਚਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਬੈਕਗਰਾਊਂਡ 'ਚ 'ਵੰਦੇ ਮਾਤਰਮ' ਗੀਤ ਸੁਣਾਈ ਦੇ ਰਿਹਾ ਹੈ। ਫਿਲਮ ਦਾ ਪੋਸਟਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੇ ਪੋਸਟਰ 'ਚ ਕਈ ਸੈਨਿਕ ਬੰਦੂਕ ਫੜੇ ਨਜ਼ਰ ਆ ਰਹੇ ਹਨ। ਜੇ. ਪੀ. ਦੱਤਾ ਦੀ ਇਹ ਫਿਲਮ 1967 'ਚ ਹੋਏ ਭਾਰਤ-ਚੀਨ ਵਿਚਕਾਰ ਹੋਏ ਯੁੱਧ 'ਤੇ ਆਧਾਰਿਤ ਹੈ।

ਦੱਸਣਯੋਗ ਹੈ ਕਿ ਜੇ. ਪੀ. ਦੱਤਾ ਨਿਰਦੇਸ਼ਿਤ ਫਿਲਮ 'ਪਲਟਨ' 'ਚ ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਰਜੁਨ ਰਾਮਪਾਲ, ਸੋਨੂੰ ਸੂਦ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ, ਸਿਧਾਰਥ ਕਪੂਰ ਅਤੇ ਲਵ ਸਿਨਹਾ ਵਰਗੇ ਕਲਕਾਰ ਨਜ਼ਰ ਆਉਣਗੇ। ਉੱਥੇ ਹੀ ਇਸ ਫਿਲਮ ਰਾਹੀਂ ਅਭਿਨੇਤਰੀ ਦੀਪਿਕਾ ਕੱਕੜ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਈਸ਼ਾ ਗੁਪਤਾ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: JP Dutta Paltan Teaser Suniel Shetty Jackie Shroff Bollywood Actor

Edited By

Kapil Kumar

Kapil Kumar is News Editor at Jagbani.