FacebookTwitterg+Mail

'ਪਲਟਨ' ਦੀ ਰਿਲੀਜ਼ਿੰਗ ਡੇਟ ਹੈ ਬੇਹੱਦ ਖਾਸ, ਇਤਿਹਾਸ ਨਾਲ ਜੁੜਿਆ ਹੈ ਇਸ ਦਾ ਸੰਬੰਧ

paltan
08 August, 2018 12:14:19 PM

ਮੁੰਬਈ(ਬਿਊਰੋ)— ਡਾਇਰੈਕਟਰ ਜੇਪੀ ਦੱਤਾ ਦੀ ਜੰਗੀ ਫਿਲਮ 'ਪਲਟਨ' ਦੀ ਰਿਲੀਜ਼ਿੰਗ ਡੇਟ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਹ ਫਿਲਮ ਉਸੇ ਹਫਤੇ 'ਚ ਰਿਲੀਜ਼ ਹੋ ਰਹੀ ਹੈ ਜਦੋਂ 50 ਸਾਲ ਪਹਿਲਾਂ 11 ਸਤੰਬਰ ਨੂੰ ਸਿੱਕਮ ਸੀਮਾ 'ਤੇ ਭਾਰਤੀ ਅਤੇ ਚੀਨੀਆਂ 'ਚ ਯੁੱਧ ਸ਼ੁਰੂ ਹੋਇਆ ਸੀ। ਆਪਣੀ ਸਟਾਰਰ ਫਿਲਮ 'ਪਲਟਨ' ਦੇ ਜਰੀਏ ਜੇਪੀ ਦੱਤਾ ਨੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ, ਜਿਨ੍ਹਾਂ ਨੇ ਸਾਲ 1967 ਦੀ ਲੜਾਈ ਦੌਰਾਨ ਆਪਣੀ ਜਾਨ ਦੇਸ਼ ਲਈ ਕੁਰਬਾਨ ਕੀਤੀ ਸੀ। ਇਸ ਸ਼ਰਧਾਂਜਲੀ ਨੂੰ ਹੋਰ ਵੀ ਵਿਸ਼ੇਸ਼ ਬਣਾਉਣ ਲਈ ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ਨਿਰਮਾਤਾ ਨੇ ਇਹ ਪੱਕਾ ਕੀਤਾ ਹੈ ਕਿ 'ਜੀ ਸਟੂਡੀਓ' ਦੇ ਸਹਿਯੋਗ ਨਾਲ ਬਣ ਰਹੀ ਇਸ ਫਿਲਮ ਨੂੰ ਅਸਲੀ ਘਟਨਾ ਦੀ ਤਾਰੀਖ ਦੇ ਕਰੀਬ ਹੀ ਰਿਲੀਜ਼ ਕੀਤਾ ਜਾਵੇਗਾ, ਜਿਸ ਤੋਂ ਫਿਲਮ ਦੀ ਕਹਾਣੀ ਪ੍ਰੇਰਿਤ ਹੈ। ਇਸ ਫਿਲਮ 'ਚ ਅਰਜੁਨ ਰਾਮਪਾਲ, ਸੋਨੂੰ ਸੂਦ, ਹਰਸ਼ਵਰਧਨ ਅਤੇ ਗੁਰਮੀਤ ਚੌਧਰੀ ਮੁੱਖ ਭੂਮਿਕਾ 'ਚ ਹਨ।
ਦੱਸਣਯੋਗ ਹੈ ਕਿ 'ਪਲਟਨ' ਫਿਲਮ ਦੀ ਕਹਾਣੀ 1967 ਭਾਰਤ-ਚੀਨ ਜੰਗ 'ਤੇ ਆਧਾਰਿਤ ਹੈ। ਇਹ ਲੜਾਈ ਸਾਲ 1962 'ਚ ਸ਼ੁਰੂ ਹੋਈ ਸੀ ਅਤੇ 1967 ਖਤਮ ਹੋਈ ਸੀ। ਹੁਣ ਇਸ ਫਿਲਮ ਨਾਲ 50 ਸਾਲ ਪਹਿਲਾਂ ਨੌਜਵਾਨਾਂ ਦੇ ਬਲੀਦਾਨ ਨੂੰ ਯਾਦ ਕਰਨ ਦਾ ਮੌਕਾ ਇਕ ਵਾਰ ਫਿਰ ਮਿਲੇਗਾ। ਜੇਪੀ ਦੱਤਾ ਦੀ ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਜੇਪੀ ਦੱਤਾ ਨੇ ਇਸ ਤੋਂ ਪਹਿਲਾ ਵੀ 'ਐਲਓਸੀ' ਤੇ 'ਬਾਰਡਰ' ਜਿਹੀਆਂ ਜੰਗੀ ਫਿਲਮਾਂ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਲੋਕਾਂ ਨੇ ਇਨ੍ਹਾਂ ਫਿਲਮਾਂ ਨੂੰ ਖੂਬ ਪਿਆਰ ਵੀ ਦਿੱਤਾ ਸੀ। 'ਪਲਟਨ' ਫਿਲਮ 'ਚ ਈਸ਼ਾ ਗੁਪਤਾ ਨਾਲ ਟੀ. ਵੀ. ਐਕਟਰਸ ਦੀਪਿਕਾ ਕਕੱੜ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।


Tags: PaltanArjun RampalSonu SoodJ P DuttaHarshvardhan RaneSiddhant KapoorLuv SinhEsha GuptaSonal ChauhanDeepika KakaMonica Gill

Edited By

Sunita

Sunita is News Editor at Jagbani.