FacebookTwitterg+Mail

'ਪਲਟਨ' ਦੀ ਪੂਰੀ ਟੀਮ ਲਈ ਯੁੱਧ ਦੀ 51ਵੀਂ ਵਰ੍ਹੇਗੰਢ 'ਤੇ ਰੱਖੀ ਗਈ ਸਪੈਸ਼ਲ ਸਕ੍ਰੀਨਿੰਗ

paltan
12 September, 2018 01:07:57 PM

ਮੁੰਬਈ (ਬਿਊਰੋ)— ਰੱਖਿਆ ਮੰਤਰੀ ਵਲੋਂ ਪ੍ਰਸ਼ੰਸਾਂ ਕੀਤੇ ਜਾਣ ਤੋਂ ਬਾਅਦ ਜੇ. ਪੀ. ਦੱਤਾ ਅਤੇ 'ਪਲਟਨ' ਦੀ ਟੀਮ ਨੂੰ ਹਾਲ ਹੀ 'ਚ ਯੁੱਧ ਦੀ 51ਵੀਂ ਵਰ੍ਹੇਗੰਢ 'ਤੇ ਗ੍ਰੇਨੇਡੀਅਰ ਵਲੋਂ ਆਯੋਜਿਤ ਇਕ ਸਪੈਸ਼ਲ ਸਕ੍ਰੀਨਿੰਗ ਲਈ ਸੱਦਾ ਦਿੱਤਾ ਗਿਆ। ਗ੍ਰੇਨੇਡੀਅਰ ਹਰ ਸਾਲ 11 ਸਤੰਬਰ ਨੂੰ ਨਾਥੂਲਾ ਦਿਵਸ ਮਨਾਉਂਦੇ ਹਨ। ਇਸ ਸਾਲ ਉਨ੍ਹਾਂ 11 ਸਤੰਬਰ ਵਾਲੇ ਦਿਨ 'ਪਲਟਨ' ਦੀ ਇਕ ਸਪੈਸ਼ਲ ਸਕ੍ਰੀਨਿੰਗ ਰੱਖੀ, ਜਿਸ ਲਈ ਜੇ. ਪੀ. ਦੱਤਾ ਸਮੇਤ ਪੂਰੀ ਟੀਮ ਨੂੰ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ ਇਕ ਸਮਾਜਿਕ ਸਕ੍ਰੀਨਿੰਗ ਵੀ ਰੱਖੀ ਜਾਵੇਗੀ।

Punjabi Bollywood Tadka
ਸਿਕੱਮ ਸੀਮਾ ਨਾਲ 1967 ਦੇ ਨਾਥੂ ਲਾ ਮਿਲਟਰੀ ਦੇ ਸੰਘਰਸ਼ਾਂ 'ਤੇ ਆਧਾਰਿਤ 'ਪਲਟਨ' ਚੀਨੀ ਘੁਸਪੈਠ ਨੂੰ ਰੋਕਣ ਲਈ ਇਕ ਜ਼ਬਰਦਸਤ ਲੜਾਈ ਨਾਲ ਸਾਹਮਣਾ ਕਰਨ ਵਾਲੀ ਭਾਰਤੀ ਸੈਨਾ ਦੀ ਅਣਸੁਣੀ ਕਹਾਣੀ ਹੈ। 'ਬਾਰਡਰ' (1997) ਅਤੇ 'ਐੱਲ. ਓ. ਸੀ. ਕਾਰਗਿਲ' (2003) ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਜੇ. ਪੀ. ਦੱਤਾ ਨੇ 'ਪਲਟਨ' ਨਾਲ ਭਾਰਤੀ ਦੀ ਤੀਜੀ ਯੁੱਧ ਲੜੀ ਨੂੰ ਪੂਰਾ ਕਰ ਲਿਆ ਹੈ। ਯੁੱਧ 'ਤੇ ਆਧਾਰਿਤ ਇਸ ਫਿਲਮ 'ਚ ਜੈਕੀ ਸ਼ਰਾਫ, ਅਰਜੁਨ ਰਾਮਪਾਲ, ਹਰਸ਼ਵਰਧਨ ਰਾਣੇ, ਗੁਰਮੀਤ ਚੌਧਰੀ, ਅਬਦੁਲ ਕਦੀਰ ਅਮੀਨ, ਸੋਨੂੰ ਸੂਦ, ਈਸ਼ਾ ਗੁਪਤਾ, ਮੋਨਿਕਾ ਗਿੱਲ, ਸਿਧਾਂਤ ਕਪੂਰ, ਲਵ ਸਿਨਹਾ ਅਤੇ ਦੀਪਿਕਾ ਕੱਕੜ ਵਰਗੇ ਕਲਾਕਾਰਾਂ ਨੇ ਸ਼ਾਨਦਾਰ ਅਭਿਨੈ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇਹ ਫਿਲਮ ਜ਼ੀ ਸਟੂਡੀਓ ਦੀ ਪੇਸ਼ਕਸ਼ ਹੈ, ਜਦਕਿ ਜੇ. ਪੀ. ਦੱਤਾ ਵਲੋਂ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ।


Tags: JP Dutta Paltan Arjun Rampal Jackie Shroff Gurmeet Choudhary Screening Bollywood Actor

Edited By

Kapil Kumar

Kapil Kumar is News Editor at Jagbani.