FacebookTwitterg+Mail

'ਪਲਟਨ' ਦੀ ਸਟਾਰ ਕਾਸਟ ਨੇ ਜੇ. ਪੀ. ਦੱਤਾ 'ਤੇ ਲਾਏ ਗੰਭੀਰ ਦੋਸ਼

paltan actor gurmeet choudhary alleges j p dutta
26 February, 2019 04:52:07 PM

ਨਵੀਂ ਦਿੱਲੀ (ਬਿਊਰੋ) — ਭਾਰਤੀ-ਚੀਨ 'ਚ ਹੋਏ ਯੁੱਧ 'ਤੇ ਬਣੀ ਫਿਲਮ 'ਪਲਟਨ' ਸਾਲ 2018 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਡਾਇਰੈਕਸ਼ਨ ਜੇ. ਪੀ. ਦੱਤਾ ਨੇ ਕੀਤਾ ਸੀ। ਫਿਲਮ ਦੇ ਪ੍ਰੋਡਕਸ਼ਨ ਦਾ ਜਿੰਮਾ ਜੇ. ਪੀ. ਦੱਤਾ ਦੇ ਪ੍ਰੋਡਕਸ਼ਨ ਹਾਊਸ ਨੇ ਸੰਭਾਲਿਆ ਸੀ। ਫਿਲਮ ਦੀ ਰਿਲੀਜ਼ਿੰਗ ਤੋਂ 6 ਮਹੀਨੇ ਬਾਅਗ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਖਬਰਾਂ ਹਨ ਕਿ ਫਿਲਮ 'ਚ ਕੰਮ ਕਰਨ ਵਾਲੇ ਐਕਟਰੈੱਸ ਤੇ ਟੈਕਨੀਸ਼ੀਅਲ ਨੂੰ ਉਸ ਦੀ ਫੀਸ ਨਹੀਂ ਦਿੱਤੀ ਗਈ ਹੈ। 

ਸੂਤਰਾਂ ਮੁਤਾਬ, ਫਿਲਮ ਦੇ ਰਿਲੀਜ਼ ਹੋ ਜਾਣ ਤੋਂ ਬਾਅਦ ਹੁਣ ਤੱਕ ਸਟਾਰ ਗੁਰਮੀਤ ਚੌਧਰੀ, ਸਿਧਾਂਤ ਕਪੂਰ, ਲਵ ਸਿਨਹਾ ਸਮੇਤ ਕਈ ਲੋਕਾਂ ਨੂੰ ਉਸ ਦੀ ਫੀਸ ਨਹੀਂ ਮਿਲੀ। ਡਾਇਰੈਕਟਰ ਜੇ. ਪੀ. ਦੱਤਾ ਦੀ ਧੀ ਨਿਧੀ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਜਲਦ ਸਾਰੀਆਂ ਸਮੱਸਿਆਂ ਨੂੰ ਸੁਲਝਾ ਦੇਣਗੇ ਪਰ ਹੁਣ ਤੱਕ ਅਜਿਹਾ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਨਿਧੀ ਤੋਂ ਬਾਕੀ ਪੈਸਿਆਂ ਬਾਰੇ 'ਚ ਕਿਹਾ ਜਾਂਦਾ ਹੈ ਤਾਂ ਉਹ ਅਗਲੀ ਤਾਰੀਖ ਦਿੰਦੀ ਹੈ।


Tags: J P Dutta Paltan Bollywood Celebrity News in Punjabi Gurmeet Choudhary ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.