ਮੁੰਬਈ (ਬਿਊਰੋ)— ਜੇ. ਪੀ. ਦੱਤਾ ਦੀ ਯੁੱਧ ਆਧਾਰਿਤ ਫਿਲਮ 'ਪਲਟਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਵੀਰਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਪੂਰੀ ਸਟਾਰਕਾਸਟ ਆਪਣੇ ਪਰਿਵਾਰ ਨਾਲ ਪਹੁੰਚੀ।
ਇਸ ਮੌਕੇ ਜਾਨ ਅਬਰਾਹਿਮ ਵੀ ਨਜ਼ਰ ਆਏ।
ਸੋਨਮ ਸਿਨਹਾ ਆਪਣੇ ਭਰਾ ਲਵ ਨੂੰ ਅਤੇ ਸ਼ਰਧਾ ਕਪੂਰ ਆਪਣੇ ਭਰਾ ਸਿਧਾਂਤ ਨੂੰ ਸੁਪੋਰਟ ਕਰਨ ਪਹੁੰਚੀਆਂ।
ਜਾਣਕਾਰੀ ਮੁਤਾਬਕ ਫਿਲਮ ਦੀ ਕਹਾਣੀ 1962 Sino-Indian War ਤੋਂ ਬਾਅਦ ਦੀ ਕਹਾਣੀ ਹੈ।
ਜੇ. ਪੀ. ਦੱਤਾ ਇਸ ਤੋਂ ਪਹਿਲਾਂ ਵੀ ਬਾਰਡਰ ਅਤੇ 'ਐੱਲ. ਓ. ਸੀ ਕਾਰਗਿਲ' ਵਰਗੀਆਂ ਯੁੱਧ 'ਤੇ ਆਧਾਰਿਤ ਫਿਲਮਾਂ ਬਣਾ ਚੁੱਕੇ ਹਨ।
ਜੇ. ਪੀ. ਦੱਤਾ ਨਾਲ ਜਾਨ ਅਬਰਾਹਿਮ ਅਤੇ ਹਰਸ਼ਵਰਧਨ ਰਾਣੇ।
ਸਕ੍ਰੀਨਿੰਗ 'ਚ ਸ਼ਤਰੂਘਨ ਸਿਨਹਾ ਦਾ ਪੂਰਾ ਪਰਿਵਾਰ ਨਜ਼ਰ ਆਇਆ।
ਫਿਲਮ 'ਚ ਲਵ ਸਿਨਹਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸੋਨੂੰ ਸੂਦ, ਗੁਰਮੀਤ ਚੌਧਰੀ ਪਤਨੀ ਦੇਬੀਨਾ ਬੈਨਰਜੀ ਨਾਲ, ਦੀਪਿਕਾ ਕੱਕੜ ਪਤੀ ਸ਼ੋਏਬ ਇਬ੍ਰਾਹਿਮ ਨਾਲ, ਸੋਨਲ ਚੌਹਾਨ, ਅਰਜੁਨ ਰਾਮਪਾਲ ਅਤੇ ਸ਼ਰਧਾ ਕਪੂਰ ਵੀ ਸਪਾਟ ਹੋਏ।