ਲਾਸ ਏਂਜਲਸ- ਅਦਾਕਾਰਾ ਅਤੇ ਮਾਡਲ ਪਾਮੇਲਾ ਐਂਡਰਸਨ ਨੇ ਪੋਰਨ ਨੂੰ ਸਰਵਜਨਕ ਖਤਰਾ ਦੱਸਿਆ ਹੈ। ਰਿਪੋਰਟ ਅਨੁਸਾਰ, ਸੈਕਸ ਵੀਡੀਓ ਕਿੰਨੀ ਆਸਾਨੀ ਨਾਲ ਇੰਟਰਨੈੱਟ 'ਤੇ ਮੌਜੂਦ ਹੈ। ਪਾਮੇਲਾ ਨੇ ਚਿੰਤਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਲੇਬੁਆਏ ਮੈਗਜ਼ੀਨ ਦੀ ਇਸ ਸਾਬਕਾ ਮਾਡਲ ਦਾ ਉਨ੍ਹਾਂ ਦੇ ਸਾਬਕਾ ਪਤੀ ਟਾਮੀ ਲੀ ਨਾਲ ਸੈਕਸ ਟੇਪ 1995 'ਚ ਚੋਰੀ ਹੋ ਗਈ ਸੀ। ਪਾਮੇਲਾ ਐਂਡਰਸਨ ਨੇ ਰੱਬੀ ਸ਼ਮੂਲੇ ਬੋਟੀਚ ਦੇ ਨਾਲ 'ਵਾਲ ਸਟ੍ਰੀਟ ਜਨਰਲ' ਲਈ ਸੰਯੁਕਤ ਲੇਖ 'ਚ ਲਿਖਿਆ ਹੈ,''ਪੋਰਨੋਗ੍ਰਾਫੀ ਹੁਣ ਗੁੰਮਨਾਮੀ ਰੂਪ ਨਾਲ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਬਹੁਤ ਆਸਾਨੀ ਨਾਲ ਫੈਲ ਰਹੀ ਹੈ, ਜੋ ਸਰਵਜਨਕ ਖਤਰਾ ਹੈ।''
49 ਸਾਲ ਦੀ ਅਦਾਕਾਰਾ ਦੇ ਦੋ ਬੇਟੇ ਹਨ। ਐਂਡਰਸਨ ਅਤੇ ਰੱਬੀ ਦਾ ਮੰਣਨਾ ਹੈ ਕਿ ਪੋਰਨੋਗ੍ਰਾਫੀ 'ਤੇ ਲਗਾਮ ਲਗਾਉਣ 'ਚ ਕਾਫੀ ਦੇਰ ਹੋ ਚੁੱਕੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ 'ਤੇ ਚਰਚਾ ਅਤੇ ਆਪਣੇ ਬੱਚਿਆਂ ਨੂੰ ਇਹ ਦੱਸਣ ਲਈ ਜ਼ੋਰ ਦਿੱਤਾ ਹੈ ਕਿ ਅਜਿਹੀਆਂ ਚੀਜ਼ਾਂ 'ਤੇ ਹਾਰੇ ਹੋਏ ਲੋਕ ਪੁੱਜਦੇ ਹਨ। ਉਨ੍ਹਾਂ ਨੇ ਲਿਖਿਆ ਹੈ,''ਸਾਨੂੰ ਆਪੇ ਹੀ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੋਰਨ ਹਾਰੇ ਹੋਏ ਲੋਕਾਂ ਲਈ ਹੈ। ਇਹ ਬੋਰਿੰਗ ਅਤੇ ਸਮੇਂ ਦੀ ਬਰਬਾਦੀ ਹੈ।''