FacebookTwitterg+Mail

ਪਾਕਿ ਗਾਇਕ ਅਕਰਮ ਰਾਹੀ ਨਾਲ ਗਾਉਣਗੇ ਪੰਮੀ ਬਾਈ

pammi bai
25 July, 2019 03:52:44 PM

ਨਵੀਂ ਦਿੱਲੀ(ਬਿਊਰੋ)— ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵੱਖਰੇ-ਵੱਖਰੇ ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਖੱਟੀ ਹੈ। ਗਾਇਕ ਪੰਮੀ ਬਾਈ ਇਕ ਵਾਰ ਫਿਰ ਪਾਕਿਸਤਾਨੀ ਗਾਇਕ ਅਕਰਮ ਰਾਹੀ ਨਾਲ ਗੀਤ ਗਾਉਣਗੇ। 'ਅਸੀ ਦੋਵੇ ਪੰਜਾਬ ਦੇ ਪੁੱਤ, ਪੰਜਾਬੀ ਸਾਡੀ ਬੋਲੀ...' ਵਰਗੇ ਮਸ਼ਹੂਰ ਗੀਤ 'ਚ ਅਕਰਮ ਨਾਲ ਪ੍ਰਸਿੱਧੀ ਪਾਉਣ ਵਾਲੇ ਪੰਮੀ ਬਾਈ ਇਸ ਵਾਰ ਗੁਰੂਨਾਨਕ ਦੇਵ ਜੀ ਦੇ 'ਤੇ ਗੀਤ ਗਾਉਣਗੇ। ਗੱਲਬਾਤ ਦੌਰਾਨ ਪੰਮੀ ਬਾਈ ਨੇ ਦੱਸਿਆ,''ਹਿੰਦੂਸਤਾਨ ਤੋਂ ਇਲਾਵਾ ਪਾਕਿਸਤਾਨ 'ਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਕਰਮ ਰਾਹੀ ਅਤੇ ਮੈ ਫੈਸਲਾ ਕੀਤਾ ਹੈ ਕਿ ਇਸ ਵਾਰ ਗੁਰੂ ਨਾਨਕ ਦੇਵ ਜੀ 'ਤੇ ਗੀਤ ਗਾਇਆ ਜਾਵੇ। ਗੀਤ ਦੀ ਰਿਕਾਰਡਿੰਗ ਅਤੇ ਸ਼ੂਟਿੰਗ ਦੋਵਾਂ ਦੇਸ਼ਾਂ 'ਚ ਹੋਵੇਗੀ।'' ਪਾਕਿਸਤਾਨ 'ਚ ਹੋਣ ਵਾਲੇ 550ਵੇਂ ਪ੍ਰਕਾਸ਼ਉਤਸਵ 'ਚ ਸ਼ਿਰਕਤ ਦੇ ਸੰਬੰਧ 'ਚ ਪੰਮੀ ਬਾਈ ਨੇ ਕਿਹਾ ਕਿ ਇਹ ਸਮੇਂ 'ਤੇ ਨਿਰਭਰ ਕਰੇਗਾ, ਪਰ ਉਨ੍ਹਾਂ ਦੀ ਤਮੰਨਾ ਹੈ ਕਿ ਇਸ ਇਤਿਹਾਸਕ ਪਲ 'ਚ ਹਾਜ਼ਰੀ ਜ਼ਰੂਰ ਦੇਵੇ।


70 ਪੰਜਾਬੀ ਫਿਲਮਾਂ ਰਿਲੀਜ਼ ਹੋਣ ਦੇ ਇੰਤਜ਼ਾਰ 'ਚ

ਪੰਮੀ ਬਾਈ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਫਿਲਮਾਂ ਬਣ ਕੇ ਤਿਆਰ ਹਨ। ਉਨ੍ਹਾਂ ਨੇ ਲਗਾਤਾਰ ਬਣ ਰਹੀਆਂ ਪੰਜਾਬੀ ਫਿਲਮਾਂ 'ਤੇ ਚਿੰਤਾ ਜਤਾਈ। ਉਨ੍ਹਾਂ ਦਾ ਕਿਹਾ ਕਿ ਵਰਤਮਾਨ 'ਚ 70 ਫਿਲਮਾਂ ਬਣ ਕੇ ਤਿਆਰ ਹਨ ਜੇਕਰ ਹਰ ਹਫਤੇ ਦੋ ਫਿਲਮਾਂ ਵੀ ਰਿਲੀਜ਼ ਹੋਣ ਤਾਂ 8-9 ਮਹੀਨੇ ਲੱਗ ਜਾਣਗੇ।


ਸਬਸਿਡੀ ਕਾਰਨ ਵਿਦੇਸ਼ਾਂ 'ਚ ਜ਼ਿਆਦਾ ਸ਼ੂਟਿੰਗ

ਪੰਮੀ ਬਾਈ ਕਹਿੰਦੇ ਹਨ ਕਿ ਦਰਸ਼ਕਾਂ ਨੂੰ ਵਿਦੇਸ਼ੀ ਸ਼ੂਟਿੰਗ ਪ੍ਰਤੀ ਕਰੇਜ਼ ਹੈ। ਹੋਰ ਦੇਸ਼ ਸ਼ੂਟਿੰਗ ਲਈ ਵਿਸ਼ੇਸ਼ ਸਬਸਿਡੀ ਦਿੰਦੇ ਹਨ, ਪਰ ਸਾਡੇ ਦੇਸ਼ 'ਚ ਅਜਿਹਾ ਨਹੀਂ ਹੈ, ਇਸ ਲਈ ਪੰਜਾਬੀ ਫਿਲਮਾਂ ਦੇ ਨਿਰਮਾਤਾ ਵਿਦੇਸ਼ਾਂ ਵੱਲ ਰੁਖ ਕਰਦੇ ਹਨ। 


Tags: Pammi BaiAkram RahiDovan PunjabPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari