FacebookTwitterg+Mail

ਏਕਤਾ ਕਪੂਰ ਦੇ ਸ਼ੋਅ ਦੀ ਅਭਿਨੇਤਰੀ ਬਣੀ ਮਾਂ, ਸ਼ੇਅਰ ਕੀਤੀ ਨੰਨ੍ਹੀ ਰਾਜਕੁਮਾਰੀ ਦੀ ਤਸਵੀਰ

panchi bora
09 March, 2018 02:54:18 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਕਯਾਮਤ' ਨਾਲ ਛੋਟੇ ਪਰਦੇ 'ਤੇ ਪ੍ਰਸਿੱਧ ਹੋਈ ਅਭਿਨੇਤਰੀ ਪੰਛੀ ਬੋਰਾ ਦੇ ਘਰ ਨੰਨ੍ਹੀ ਰਾਜਕੁਮਾਰੀ ਨੇ ਜਨਮ ਲਿਆ ਹੈ। ਉਸ ਨੇ ਆਪਣੀ ਬੇਟੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, 'ਸਾਡੀ ਪਿਆਰੀ ਬੇਟੀ, ਮਿਸ ਰਿਆਨਾ ਪਤੰਗੀਆ, ਅਜੇ ਤੋਂ ਡੈਡੀ ਦੀ ਲਾਡਲੀ ਹੈ ਤੇ ਮੰਮੀ ਦੇ ਦਿਲਾਂ ਦੀ ਧੜਕਨ, ਸਾਰੀਆਂ ਦੀਆਂ ਦੁਆਵਾਂ ਲਈ ਸ਼ੁਕਰੀਆ।'
ਪੰਛੀ ਨੇ ਵੁਮੈਨਜ਼ ਡੇਅ ਵਾਲੇ ਦਿਨ ਵੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ, ਨਾਲ ਹੀ ਇਕ ਵੱਡਾ ਸੁਨੇਹਾ ਵੀ ਦਿੱਤਾ। ਉਸ ਨੇ ਲਿਖਿਆ, '48 ਘੰਟੇ ਲੇਬਰ ਪੇਨ ਨਾਲ ਲੜ ਕੇ ਉਸ ਨੇ ਇਸ ਨੰਨ੍ਹੀ ਜਿਹੀ ਜਾਨ ਨੂੰ ਪਾਇਆ ਹੈ। ਮੈਂ ਤੇ ਮੇਰੀ ਬੇਟੀ ਦੋਵੇਂ ਫਾਈਟਰਸ ਹਾਂ। ਹੈਪੀ ਵੁਮੈਨਜ਼ ਡੇਅ।'
Punjabi Bollywood Tadka
ਉਹ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਆਖਰੀ ਵਾਰ ਉਸ ਨੂੰ ਸੀਰੀਅਲ 'ਗੰਗਾ' 'ਚ ਜਾਹਨਵੀ ਦੇ ਰੋਲ 'ਚ ਦੇਖਿਆ ਗਿਆ ਸੀ। ਉਸ ਨੇ ਸਾਲ 2017 'ਚ ਜੈਦੀਪ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਚੋਰੀ-ਛਿਪੇ ਵਿਆਹ ਕਰਵਾਇਆ ਸੀ। ਇਸ ਖੁਸ਼ਖਬਰੀ ਬਾਰੇ ਲੋਕਾਂ ਨੂੰ 1 ਮਹੀਨੇ ਬਾਅਦ ਪਤਾ ਲੱਗਾ ਸੀ।


Tags: Panchi Bora Instagram Mother Ekta Kapoor Ganga

Edited By

Rahul Singh

Rahul Singh is News Editor at Jagbani.