FacebookTwitterg+Mail

ਪੁਆਧੀ ਗੀਤ ‘ਪੁਆਧੀਆਂ ਦੇ ਕਿਆ ਕਹਿਣੇ’ ਦੀ ਸ਼ੂਟਿੰਗ ਮੁਕੰਮਲ

pandian de kya kehna
03 March, 2020 11:22:21 AM

ਮੋਹਾਲੀ (ਨਿਆਮੀਆਂ) - ਰੋਮੀ ਘਡ਼ਾਮੇ ਵਾਲੇ ਦੇ ਲਿਖੇ ਅਤੇ ਆਪਣੇ ਅਤੇ ਭਤੀਜੇ ਅਰਨਮ ਨਾਲ ਸਾਂਝੇ ਤੌਰ ’ਤੇ ਗਾਏ ਪੁਆਧੀ ਗੀਤ ‘ਪੁਆਧੀਆਂ ਦੇ ਕਿਆ ਕਹਿਣੇ’ ਦੀ ਸ਼ੂਟਿੰਗ ਬੀਤੇ ਐਤਵਾਰ ਰਤਨ ਕਾਲਜ ਆਫ ਪ੍ਰੋਫੈਸ਼ਨਲ ਐਜੂਕੇਸ਼ਨ ਸੁਹਾਣਾ ਵਿਖੇ ਮੁਕੰਮਲ ਕਰ ਲਈ ਗਈ। ਗੀਤ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਵਿੰਦਰ ਸਿੰਘ ਕਾਕਾ ਸਿੰਘ (ਮੁਣਸ਼ੀਵਾਲਾ) ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਇਸ ਵਿਚ ਪੁਆਧ ਖਿੱਤੇ ਦੇ ਭੂਗੋਲ, ਇਤਿਹਾਸ ਅਤੇ ਤ੍ਰਾਸਦੀ ਬਾਰੇ ਚਾਨਣਾ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੈ। ਸੰਗੀਤ ਨੋਇਸੀ ਰਾਸਕਲਸ (ਮੋਹਾਲੀ) ਵਲੋਂ ਬਹੁਤ ਦਿਲ ਟੁੰਬਵੀਆਂ ਧੁੰਨਾਂ ਨਾਲ ਤਿਆਰ ਕੀਤਾ ਗਿਆ ਹੈ।

ਫਿਲਮਾਂਕਣ ਵਿਚ ਸਾਜੀਆਂ ਵਜੋਂ ਲਵਲੀ ਘਡ਼ਾਮਾਂ, ਜਸਪਾਲ ਮਾਜਰੀ (ਰੋਪਡ਼), ਨਰਿੰਦਰ ਘਡ਼ਾਮਾਂ, ਲੱਕੀ ਰਾਜਪੁਰਾ, ਪੂਰਨ ਸਿੰਘ ਸਾਬਕਾ ਸਰਪੰਚ, ਅੰਗਰੇਜ਼ ਸਿੰਘ ਗੱਜੂ, ਸੁਰਜੀਤ ਢੋਲੀ ਬਨੂੰਡ਼, ਹਰਨੇਕ ਸਿੰਘ ਪੁਰਖਾਲੀ, ਪ੍ਰੀਤ ਖਾਨਪੁਰ ਖਰਡ਼ ਅਤੇ ਮਿਸ ਕੋਮਲ ਨੇ ਸ਼ਾਨਦਾਰ ਭੂਮਿਕਾਵਾਂ ਅਦਾ ਕੀਤੀਆਂ। ਇਸ ਮੌਕੇ ਪਰਮ ਬੈਦਵਾਣ, ਹਰਦੀਪ ਬਠਲਾਣਾ, ਅਮਰਜੀਤ ਬਠਲਾਣਾ, ਨਛੱਤਰ ਸਿੰਘ ਸੁਹਾਣਾ, ਡਾਕਟਰ ਚਰਨਜੀਤ ਕੌਰ, ਬਲਬੀਰ ਸਿੰਘ ਸੂਬੇਦਾਰ ਸਾਬਕਾ ਸਰਪੰਚ ਘਡ਼ਾਮਾਂ ਕਲਾਂ, ਸੰਮਤ ਸਿੰਘ ਮੋਹੀ ਕਲਾਂ, ਗੁਰਸੇਵਕ ਸਿੰਘ ਰੁਡ਼ਕੀ, ਹਰਜਿੰਦਰ ਗੋਪਾਲੋਂ, ਸ਼ਾਦੀ ਸਿੰਘ ਸਿਹੋਡ਼ਾ, ਕਰਮਜੀਤ ਸਿੰਘ ਢਕਾਂਸੂ ਅਤੇ ਬਲਜਿੰਦਰ ਸਿੰਘ ਖੰਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।


Tags: Pandian de kya kehnaRoman Gharameਪੁਆਧੀਆਂ ਦੇ ਕਿਆ ਕਹਿਣੇਰੋਮੀ ਘਡ਼ਾਮੇ

About The Author

sunita

sunita is content editor at Punjab Kesari