FacebookTwitterg+Mail

ਸਿਨੇਮਾਟੋਗ੍ਰਾਫੀ ਐਕਟ 'ਚ ਸੋਧ ਕਰਕੇ ਲੋਕਾਂ ਨੂੰ ਭੜਕਾਉਣ ਵਾਲੇ ਗੀਤਾਂ 'ਤੇ ਰੋਕ ਲਾਉਣ ਸੰਸਦ ਮੈਂਬਰ : ਧਰੇਨਵਰ

pandit rao dharennavar
06 December, 2019 04:46:56 PM

ਮੋਹਾਲੀ (ਨਿਆਮੀਆਂ) - ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਲਈ ਆਵਾਜ਼ ਬੁਲੰਦ ਕਰਨ ਵਾਲੇ ਪ੍ਰੋ. ਪੰਡਤ ਰਾਓ ਧਰੇਨਵਰ ਨੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਸਿਨੇਮਾਟੋਗ੍ਰਾਫੀ ਐਕਟ ਵਿਚ ਸੋਧ ਕਰਨ ਅਤੇ ਲੋਕਾਂ ਨੂੰ ਭੜਕਾਉਣ ਵਾਲੇ ਗਾਣਿਆਂ 'ਤੇ ਰੋਕ ਲਾਉਣ ਲਈ ਪਾਰਲੀਮੈਂਟ ਵਿਚ ਆਵਾਜ਼ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ 1952 ਵਿਚ ਬਣੀ ਸਿਨਮਾਟੋਗ੍ਰਾਫੀ ਐਕਟ ਵਿਚ ਇਹ ਸੋਧ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸੈਂਸਰ ਬੋਰਡ ਪੂਰੀ ਸਖਤਾਈ ਨਾਲ ਕੰਮ ਨਹੀਂ ਕਰ ਰਿਹਾ।

ਉਨ੍ਹਾਂ ਲਿਖਿਆ ਹੈ ਕਿ ਪੰਜਾਬੀ, ਹਿੰਦੀ, ਭੋਜਪੁਰੀ, ਕੰਨੜ, ਤਾਮਿਲ, ਅਤੇ ਦੇਸ਼ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਬਣਨ ਵਾਲੇ ਲੱਚਰ, ਭੜਕਾਊ, ਹਥਿਆਰਾਂ ਬਾਰੇ, ਸ਼ਰਾਬਾਂ ਅਤੇ ਹੋਰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਖਿਲਾਫ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ, ਜਿਸ ਦੀ ਸੁਣਵਾਈ ਤੋਂ ਬਾਅਦ ਮਾਣਯੋਗ ਹਾਈ ਕੋਰਟ ਨੇ ਬੀਤੀ 22 ਜੁਲਾਈ ਨੂੰ ਹੁਕਮ ਜਾਰੀ ਕੀਤਾ ਸੀ ਕਿ ਕਿਤੇ ਵੀ ਲੱਚਰ, ਭੜਕਾਊ, ਹਥਿਆਰਾਂ ਬਾਰੇ, ਸ਼ਰਾਬਾਂ ਅਤੇ ਹੋਰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਚੱਲਣੇ ਚਾਹੀਦੇ, ਪਰੰਤੂ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਇਹ ਭੜਕਾਊ ਗੀਤ ਫਿਰ ਵੀ ਚਲ ਰਹੇ ਹਨ।


Tags: Pandit Rao DharennavarCinematograph ActPunjab and Haryana High CourtVulgar Songਸਿਨੇਮਾਟੋਗ੍ਰਾਫੀ ਐਕਟਪੰਜਾਬ ਅਤੇ ਹਰਿਆਣਾ ਹਾਈ ਕੋਰਟ ਲੱਚਰ ਗੀਤ ਪੰਡਤ ਰਾਓ ਧਰੇਨਵਰ

About The Author

sunita

sunita is content editor at Punjab Kesari