FacebookTwitterg+Mail

Movie Review: ਕਬੱਡੀ ਪਲੇਅਰ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ ਕੰਗਨਾ ਦੀ ਫਿਲਮ ‘ਪੰਗਾ’

panga movie review
24 January, 2020 09:50:10 AM

ਫਿਲਮ: ‘ਪੰਗਾ’
ਨਿਰਮਾਤਾ: ਫਾਕਸ ਸਟਾਰ ਸਟੂਡੀਓਜ਼
ਨਿਰਦੇਸ਼ਕ: ਅਸ਼ਵਨੀ ਅਈਅਰ ਤਿਵਾੜੀ, ਨਿਖਿਲ ਮਲਹੋਤਰਾ
ਕਲਾਕਾਰ: ਕੰਗਨਾ ਰਣੌਤ, ਜੱਸੀ ਗਿੱਲ, ਰਿਚਾ ਚੱਢਾ, ਨੀਨਾ ਗੁਪਤਾ
ਸੰਗੀਤ: ਸ਼ੰਕਰ-ਅਹਿਸਾਨ-ਲੌਏ
ਫੈਨਜ਼ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਕੰਗਨਾ ਦੀ ਸਟਾਰਰ ਫਿਲਮ ‘ਪੰਗਾ’ ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਟਰੇਲਰ ਅਤੇ ਪੋਸਟਰ ਨੂੰ ਦੇਖ ਕੇ ਫੈਨਜ਼ ਨੇ ਕਾਫੀ ਵਧੀਆ ਰਿਸਪਾਂਸ ਦਿੱਤਾ ਸੀ। ਹੁਣ ਫਿਲਮ ਪਰਦੇ ’ਤੇ ਕੀ ਧਮਾਲ ਮਚਾਏਗੀ, ਇਹ ਦੇਖਣ ਲਈ ਤੁਹਾਨੂੰ ਇਕ ਵਾਰ ਖੁੱਦ ਫਿਲਮ ਦੇਖਣ ਜਾਣਾ ਹੋਵੇਗਾ।

ਕਹਾਣੀ

ਫਿਲਮ ਦੀ ਕਹਾਣੀ ਇਕ ਕਬੱਡੀ ਖਿਡਾਰੀ ਦੇ ਜੀਵਨ ’ਤੇ ਆਧਾਰਿਤ ਹੈ, ਜੋ ਕਿ ਪਲੇਅਰ ਦੀ ਜਿੱਤ, ਉਸ ਦੇ ਸੰਘਰਸ਼ ਅਤੇ ਸਫਲਤਾ ਪ੍ਰਾਪਤ ਕਰਨ ਦੀ ਕਹਾਣੀ ਨੂੰ ਦਰਸਾਉਦੀਂ ਹੈ। ਫਿਲਮ ਵਿਚ ਜਹਾ ਨਿਗਮ (ਕੰਗਨਾ ਰਣੌਤ)  ਕਬੱਡੀ ਪਲੇਅਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਜਹਾ ਨਿਗਮ ਕਦੇ ਇੰਡੀਅਨ ਕਬੱਡੀ ਟੀਮ ਦੀ ਖਿਡਾਰੀ ਹੋਇਆ ਕਰਦੀ ਸੀ, ਜੋ ਕਿ ਹੁਣ ਭਾਰਤੀ ਰੇਲਵੇ ਵਿਚ ਨੌਕਰੀ ਕਰਦੀ ਹੈ। ਰੇਲਵੇ ਦੀ ਨੌਕਰੀ ਕਰਨ ਦੇ ਨਾਲ ਜਹਾ ਇਕ ਘਰੇਲੂ ਵਾਇਫ ਦਾ ਕਿਰਦਾਰ ਵੀ ਨਿਭਾਉਂਦੀ ਹੈ। ਪ੍ਰਸ਼ਾਂਤ ਸ਼੍ਰੀਵਾਸਤਵ (ਜੱਸੀ ਗਿਲ) ਜਯਾ ਦੇ ਪਤੀ ਹਨ, ਦੋਵਾਂ ਦਾ ਇਕ ਬੇਟਾ ਵੀ ਹੈ। ਜਯਾ ਨੂੰ ਹਮੇਸ਼ਾ ਇਸ ਗੱਲ ਦੀ ਕਸਕ ਰਹਿੰਦੀ ਹੈ ਕਿ ਹੁਣ ਉਸ ਨੂੰ ਕੋਈ ਕਬੱਡੀ ਪਲੇਅਰ ਦੇ ਰੂਪ ਵਿਚ ਕੋਈ ਨਹੀਂ ਪਛਾਣਦਾ।

ਫਿਲਮ ਵਿਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਜਯਾ 32 ਸਾਲ ਦੀ ਉਮਰ ਵਿਚ ਇਕ ਬੱਚੇ ਦੀ ਮਾਂ ਹੋਣ ਦੇ ਬਾਵਜੂਦ ਵੀ ਭਾਰਤੀ ਟੀਮ ਵਿਚ ਕਿਵੇਂ ਵਾਪਸੀ ਕਰਦੀ ਹੈ। ਪ੍ਰਸ਼ਾਂਤ ਅਤੇ ਉਸ ਦਾ ਬੇਟਾ ਅਤੇ ਪਰਿਵਾਰ ਕਿਵੇਂ ਜਯਾ ਨੂੰ ਰਾਸ਼ਟਰੀ ਟੀਮ ਵਿਚ ਵਾਪਸੀ ਕਰਣ ਲਈ ਉਸ ਦੀ ਮਦਦ ਕਰਦੇ ਹਨ, ਇਹੀ ਸਭ ਫਿਲਮ ਵਿਚ ਦਿਖਾਇਆ ਗਿਆ ਹੈ।

ਫਿਲਮ ਦਾ ਡਾਇਰੈਕਸ਼ਨ ਨਿਰਦੇਸ਼ਿਕਾ ਅਸ਼ਵਿਨੀ ਅੱਯਰ ਤ੍ਰਿਪਾਠੀ ਨੇ ਕੀਤਾ ਹੈ। ਇਸ ਫਿਲਮ ਰਾਹੀਂ ਅਸ਼ਵਿਨੀ ਨੇ ਲੋਕਾਂ ਨੂੰ ਇਕ ਮਹਿਲਾ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।


Tags: PangaMovie ReviewKangana RanautRicha Chadha Neena GuptaAshwiny Iyer Tiwari

About The Author

manju bala

manju bala is content editor at Punjab Kesari