FacebookTwitterg+Mail

ਕੰਗਨਾ ਤੇ ਜੱਸੀ ਗਿੱਲ ਦੀ ਫਿਲਮ ‘ਪੰਗਾ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

panga title track  kangana ranaut  jassie gill
08 January, 2020 12:06:52 PM

ਮੁੰਬਈ(ਬਿਊਰੋ)- ਕੰਗਨਾ ਰਣੌਤ ਤੇ ਜੱਸੀ ਗਿੱਲ ਦੀ ਆਉਣ ਵਾਲੀ ਫਿਲਮ ‘ਪੰਗਾ’ ਜਿਸ ਦਾ ਦਰਸ਼ਕਾਂ ਵੱਲੋਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਫਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ‘ਪੰਗਾ’ ਗੀਤ ਬਹੁਤ ਹੀ ਸ਼ਾਨਦਾਰ ਹੈ, ਜਿਸ ਵਿਚ ਇਕ ਮਹਿਲਾ ਜੋ ਇਕ ਮਾਂ ਵੀ ਹੈ, ਜੋ ਹੌਂਸਲੇ ਅਤੇ ਜ਼ਿੰਦਗੀ ’ਚ ਦੇਖੇ ਹੋਏ ਸੁਪਨਿਆਂ ਨੂੰ ਜ਼ਿੰਦਾ ਦਿਲੀ ਦੇ ਨਾਲ ਜਾਉਣ ਦੇ ਜਜ਼ਬੇ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਜੱਸੀ ਗਿੱਲ ਤੇ ਕੰਗਨਾ ’ਤੇ ਫਿਲਮਾਇਆ ਗਿਆ ਹੈ।


ਜੇਕਰ ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਜਾਵੇਦ ਅਖਤਰ ਨੇ ਲਿਖੇ ਹਨ। ਗੀਤ ਨੂੰ ਸਾਰੇਗਾਮਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਇਕ ਮਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੀ ਕਹਾਣੀ ਹੈ। ਜੱਸੀ ਗਿੱਲ ਜੋ ਕਿ ਇਸ ਫ਼ਿਲਮ ‘ਚ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ‘ਪੰਗਾ’ ਦੀ ਕਹਾਣੀ ਉਸ ਪਰਿਵਾਰ ਦੀ ਕਹਾਣੀ ਹੈ, ਜੋ ਇਕ-ਦੂੱਜੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕਜੁਟ ਖੜਾ ਨਜ਼ਰ ਆਉਂਦਾ ਹੈ।
Punjabi Bollywood Tadka
‘ਪੰਗਾ’ ਵਿਚ ਕੰਗਨਾ ਰਣੌਤ ਇਕ ਕਬੱਡੀ ਖਿਡਾਰੀ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਕੰਗਨਾ ਰਣੌਤ ਤੇ ਜੱਸੀ ਗਿੱਲ ਤੋਂ ਇਲਾਵਾ ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਕਈ ਹੋਰ ਕਲਾਕਾਰ ਇਸ ਫਿਲਮ ‘ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 24 ਜਨਵਰੀ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


Tags: PangaTitle TrackKangana RanautJassie GillVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari