FacebookTwitterg+Mail

ਅਰਜੁਨ ਨੇ ਸ਼ੁਰੂ ਕੀਤਾ 'ਪਾਨੀਪਤ' ਦਾ ਸਫਰ

panipat  arjun kapoor
01 December, 2018 09:19:13 AM

ਮੁੰਬਈ(ਬਿਊਰੋ)— ਇਤਹਾਸਕ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਆਪਣਾ ਅਗਲਾ ਪ੍ਰੋਜੈਕਟ 'ਪਾਨੀਪਤ' ਲੈ ਕੇ ਆ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨੇ ਅਰਜੁਨ ਕਪੂਰ ਨਾਲ ਸੰਜੇ ਦੱਤ ਨੂੰ ਕਾਸਟ ਕੀਤਾ ਹੈ। ਇਸ ਫਿਲਮ 'ਚ ਪਾਨੀਪਤ ਦੀ ਤੀਜੀ ਲੜਾਈ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। 'ਪਾਨੀਪਤ' ਦਾ ਪਹਲਾ ਪੋਸਟਰ ਕੁਝ ਦਿਨ ਪਹਿਲਾਂ ਹੀ ਮੇਕਰਸ ਨੇ ਰਲੀਜ਼ ਕੀਤਾ ਸੀ। ਹੁਣ ਫਿਲਮ ਦੇ ਲੀਡ ਐਕਟਰ ਅਰਜੁਨ ਕਪੂਰ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਬੀਤੇ ਦਿਨ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਅਰਜੁਨ ਨੇ 'ਪਾਨੀਪਤ' ਦਾ ਪੋਸਟਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਹੈ ਤੇ ਇਕ ਪੋਸਟ ਵੀ ਸ਼ੇਅਰ ਕੀਤਾ ਹੈ।

 

ਦੱਸ ਦੇਈਏ ਕਿ ਅਰਜੁਨ ਦੇ ਇਸ ਪੋਸਟ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਫਿਲਮ ਦੀ ਸ਼ੂਟਿੰਗ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਬੀਤੇ ਦਿਨੀਂ ਹੀ ਅਰਜੁਨ ਦਾ ਇਸ ਫਿਲਮ ਦਾ ਲੁੱਕ ਵੀ ਸਾਹਮਣੇ ਆਇਆ, ਜਦੋਂ ਉਹ ਮੀਡੀਆ ਨੂੰ ਮੁੱਛਾਂ 'ਚ ਨਜ਼ਰ ਆਏ ਸੀ। ਇੰਨਾ ਹੀ ਨਹੀਂ ਅਰਜੁਨ ਨੇ ਫਿਲਮ ਲਈ ਆਪਣਾ ਵਜ਼ਨ ਵੀ ਵਧਾਇਆ ਹੈ। ਖਬਰਾਂ ਦੀ ਮੰਨੀਏ ਤਾਂ 'ਪਾਨੀਪਤ' 'ਚ ਅਰਜੁਨ ਕਪੂਰ ਮਰਾਠੀ ਯੋਧਾ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਫਿਲਮ 'ਚ ਸੰਜੇ ਦੱਤ ਤੇ ਕ੍ਰਿਤੀ ਸੈਨਨ ਵੀ ਹਨ। 'ਪਾਨੀਪਤ' 6 ਦਸੰਬਰ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
 

 


Tags: Panipat Arjun Kapoor Kriti Sanon Sanjay Dutt Ashustosh Gowariker Bollywood celebrity

Edited By

Sunita

Sunita is News Editor at Jagbani.