FacebookTwitterg+Mail

ਫਿਲਮ ‘ਪਾਨੀਪਤ’ ਨੂੰ ਲੈ ਕੇ ਜੈਪੁਰ ਦੇ ਇਕ ਸਿਨੇਮਾਘਰ ’ਚ ਭੰਨ-ਤੋੜ

panipat controversy jaipur
10 December, 2019 04:49:13 PM

ਜੈਪੁਰ- ਰਾਜਸਥਾਨ ’ਚ ਫਿਲਮ ‘ਪਾਨੀਪਤ’ ਨੂੰ ਲੈ ਕੇ ਵਿਰੋਧ ਵਧਦਾ ਜਾ ਰਿਹਾ ਹੈ। ਕਈ ਜਥੇਬੰਦੀਆਂ ਇਸ ਫਿਲਮ ’ਚ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਬਾਰੇ ਰੋਸ ਪ੍ਰਗਟ ਕਰ ਰਹੀਆਂ ਹਨ। ਉਹ ਰਾਜਸਥਾਨ ’ਚ ਇਸ ਫਿਲਮ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ। ਫਿਲਮ ਦੇ ਸ਼ੁਰੂ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਇਕ ਸਿਨੇਮਾਘਰ ਦੇ ਬਾਹਰ ਪਹੁੰਚ ਗਏ ਅਤੇ ਉਨ੍ਹਾਂ ਨੇ ਭੰਨ-ਤੋੜ ਕੀਤੀ। ਪੁਲਸ ਨੇ ਇਸ ਮਾਮਲੇ ’ਤੇ ਕੁਝ ਪਾਬੰਦੀਆਂ ਲਾਈਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ ’ਚ ‘ਪਾਨੀਪਤ’ ਦੇ ਭਰਤਪੁਰ ਦੇ ਰਾਜੇ ਸੂਰਜ ਮੱਲ ਦੇ ਚਰਿੱਤਰ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ ਹਨ, ਜਿਸ ਕਾਰਨ ਜਾਟ ਸਮਾਜ ਸਣੇ ਕਈ ਜਥੇਬੰਦੀਆਂ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਮੇਤ ਕਈ ਆਗੂ ਵੀ ਫਿਲਮ ਪ੍ਰਤੀ ਆਪਣੀ ਵਿਰੋਧਤਾ ਜਤਾ ਚੁੱਕੇ ਹਨ।


Tags: PanipatControversyJaipurTheatreArjun KapoorBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari