FacebookTwitterg+Mail

ਮਸ਼ਹੂਰ ਐਕਟਰ ਪੰਕਜ ਤ੍ਰਿਪਾਠੀ ਦੀਆਂ ਟੁੱਟੀਆਂ ਤਿੰਨ ਪਸਲੀਆਂ

pankaj tripathi
22 June, 2019 04:49:59 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ '83' ਦੀ ਸ਼ੂਟਿੰਗ ਲਈ ਕਈ ਮਸ਼ਹੂਰ ਸਿਤਾਰੇ ਇੰਗਲੈਂਡ ਪਹੁੰਚੇ ਹੋਏ ਹਨ। ਹਾਲ ਹੀ 'ਚ ਰਣਵੀਰ ਸਿੰਘ ਇੰਗਲੈਂਡ 'ਚ ਇੰਡੀਆ ਟੁਡੇ ਦੇ ਪ੍ਰੋਗਰਾਮ 'ਚ ਪਹੁੰਚੇ ਸਨ। 'ਮਿਰਜ਼ਾਪੁਰ' ਨਾਲ ਸੁਰਖੀਆਂ 'ਚ ਆਏ ਐਕਟਰ ਪੰਕਜ ਤ੍ਰਿਪਾਠੀ ਵੀ ਇਸ ਫਿਲਮ ਦਾ ਹਿੱਸਾ ਹਨ ਅਤੇ ਉਹ ਇਸ ਫਿਲਮ 'ਚ ਟੀਮ ਮੈਨੇਜਰ ਪੀ. ਆਰ. ਮਾਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ। ਹਾਲਾਂਕਿ ਪੰਕਜ ਤ੍ਰਿਪਾਠੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਵੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਫਿਲਮ ਦੀ ਸ਼ੂਟਿੰਗ ਜਲਦ ਤੋਂ ਜਲਦ ਖਤਮ ਕਰਨਾ ਚਾਹੁੰਦੇ ਹਨ।

ਖਬਰਾਂ ਦੀ ਮੰਨੀਏ ਤਾਂ ਲੰਡਨ ਰਵਾਨਾ ਹੋਣ ਤੋਂ ਪਹਿਲਾ ਫਿਲਮ ਦੀ ਕਾਸਟ ਲਈ ਸਪੈਸ਼ਲ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਇਸ ਟਰੇਨਿੰਗ ਸੇਸ਼ਨ ਦੌਰਾਨ ਬਾਈਕ ਚਲਾਉਂਦੇ ਸਮੇਂ ਪੰਕਜ ਤ੍ਰਿਪਾਠੀ ਦਾ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ 'ਚ ਉਨ੍ਹਾਂ ਦੀਆਂ ਪਸਲੀਆਂ 'ਤੇ ਸੱਟ ਲੱਗੀ ਸੀ। ਪੰਕਜ ਨੇ ਉਸ ਦੌਰਾਨ ਆਪਣੀ ਸੱਟ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀਆਂ ਪਸਲੀਆਂ 'ਚ ਦਰਦ ਦੀ ਸ਼ਿਕਾਇਤ ਹੋਣ ਲੱਗੀ। ਹਾਲਾਂਕਿ ਇਸ ਦੇ ਬਾਵਜੂਦ ਵੀ ਉਹ ਲੰਡਨ ਪਹੁੰਚੇ ਅਤੇ ਆਪਣੇ ਸ਼ੈਡਿਊਲ ਦੇ ਹਿਸਾਬ ਨਾਲ ਹੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਨੇ ਆਪਣੀ ਫਿਲਮ 'ਭੂਤ' ਤੇ 'ਊਧਮ ਸਿੰਘ' ਦੀ ਸ਼ੂਟਿੰਗ ਨੂੰ ਰੋਕਿਆ ਨਹੀਂ ਸੀ। ਵਿੱਕੀ ਕੌਸਲ ਨੇ 'ਊਧਮ ਸਿੰਘ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। 

ਦੱਸਣਯੋਗ ਹੈ ਕਿ ਇਸ ਫਿਲਮ 'ਚ ਕਪਿਲ ਦੇਵ ਦੀ ਭੂਮਿਕਾ 'ਚ ਰਣਵੀਰ ਸਿੰਘ, ਮੋਹਿੰਦਰ ਅਮਰਨਾਥ ਦੀ ਭੂਮਿਕਾ 'ਚ ਸਾਕਿਬ ਸਲੀਮ, ਸੁਨੀਲ ਗਾਵਸਕਰ ਦੀ ਭੂਮਿਕਾ 'ਚ ਤਾਹਿਰ ਭਸੀਨ, ਯਸ਼ਪਾਲ ਸ਼ਰਮਾ ਦੇ ਕਿਰਦਾਰ 'ਚ ਜਤਿਨ ਸਰਨਾ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਫਿਲਮ 'ਚ ਰਣਵੀਰ ਸਿੰਘ ਦੀ ਪਤਨੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਨਿਭਾਏਗੀ। ਇਸ ਫਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ। ਭਾਰਤ ਦੀ 1983 ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਇਸ ਫਿਲਮ ਨੂੰ ਰਣਵੀਰ ਦੇ ਕਰੀਅਰ ਦੀਆਂ ਸਭ ਤੋਂ ਖਾਸ ਫਿਲਮਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ।


Tags: Pankaj Tripathi83InjuryMirzapurRanveer SinghKapil DevEngland

Edited By

Sunita

Sunita is News Editor at Jagbani.