FacebookTwitterg+Mail

'ਕਾਰਗਿਲ ਗਰਲ' 'ਚ ਇਹ ਐਕਟਰ ਨਿਭਾਏਗਾ ਜਾਨਹਵੀ ਕਪੂਰ ਦੇ ਪਿਤਾ ਦਾ ਕਿਰਦਾਰ

pankaj tripathi to play janhvi kapoor s father
03 March, 2019 03:00:10 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਹੋਲੀ-ਹੋਲੀ ਫਿਲਮ ਦੀ ਸਟਾਰ ਕਾਸਟ ਦਾ ਵੀ ਖੁਲਾਸਾ ਹੋ ਰਿਹਾ ਹੈ। ਜਿੱਥੇ ਇਸ ਫਿਲਮ 'ਚ ਅੰਗਦ ਬੇਦੀ ਜਾਨਹਵੀ ਦੇ ਭਰਾ ਦਾ ਰੋਲ ਨਿਭਾ ਰਹੇ ਹਨ, ਉੱਥੇ ਹੀ ਹੁਣ ਜਾਨਹਵੀ ਦੇ ਪਿਤਾ ਦਾ ਰੋਲ ਪੰਕਜ ਤ੍ਰਿਪਾਠੀ ਨਿਭਾਉਂਦੇ ਹੋਏ ਦਿਖਾਈ ਦੇਣਗੇ।

Punjabi Bollywood Tadka
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਪੰਕਜ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਕਿਹਾ,''ਫਿਲਮ ਦੀ ਸ਼ੂਟਿੰਗ ਦੌਰਾਨ ਮੈਨੂੰ ਬਹੁਤ ਮਜ਼ਾ ਆਇਆ। ਜਾਨਹਵੀ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਈਮਾਨਦਾਰ ਹੈ। ਉਹ ਮੇਰੀ ਬਹੁਤ ਰਿਸਪੈਕਟ ਕਰਦੀ ਅਤੇ ਅਤੇ ਮੈਂ ਵੀ ਉਨ੍ਹਾਂ ਦੇ ਕੰਮ ਪ੍ਰਤੀ ਈਮਾਨਦਾਰ ਹਾਂ।''

Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਜਾਨਹਵੀ ਦੀ ਕਜਿਨ ਅਤੇ ਸੰਜੈ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਇਸ ਫਿਲਮ ਦੀ ਅਸਿਸਟੈਂਟ ਡਾਇਰੈਕਟਰ ਹੈ। ਉਹ ਵੀ ਅਦਾਕਾਰਾ ਬਣਨਾ ਚਾਹੁੰਦੀ ਸੀ ਪਰ ਫਿਲਹਾਲ ਪਰਦੇ ਦੇ ਪਿੱਛੇ ਰਹਿ ਕੇ ਐਕਸਪੀਰੀਅੰਸ ਹਾਸਿਲ ਕਰ ਰਹੀ ਹੈ।


Tags: Pankaj Tripathi Janhvi Kapoor Gunjan Saxena BiopicBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.