ਮੁੰਬਈ(ਬਿਊਰੋ) — ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 17 ਮਈ, 1951 ਨੂੰ ਜੇਤਪੁਰ, ਗੁਜਰਾਤ 'ਚ ਹੋਇਆ। ਪੰਕਜ ਨੇ ਗਜਲ ਦੀ ਦੁਨੀਆ 'ਚ ਖੂਬ ਨਾਮ ਕਮਾਇਆ। ਇਸ ਨਾਲ ਹੀ ਉਨ੍ਹਾਂ ਦੀ ਲਵ ਜ਼ਿੰਦਗੀ ਵੀ ਕਿਸੇ ਕਹਾਣੀ ਨਾਲੋਂ ਘੱਟ ਨਹੀਂ ਹੈ। ਇਹ ਗੱਲ 70 ਦਹਾਕੇ ਦੀ ਹੈ, ਜਦੋਂ ਪੰਕਜ ਨੇ ਆਪਣੇ ਗੁਆਂਢੀ ਦੇ ਘਰ 'ਚ ਫਰੀਦਾ (ਪੰਕਜ ਉਧਾਸ ਦੀ ਪਤਨੀ) ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਬਸ ਦੇਖਦੇ ਹੀ ਉਸ ਨੂੰ ਆਪਣਾ ਦਿਲ ਦੇ ਬੈਠੇ ਸੀ। ਗੁਆਂਢੀ ਨੇ ਉਨ੍ਹਾਂ ਦਾ ਅਤੇ ਫਰੀਦਾ ਦੀ ਪਹਿਲੀ ਮੁਲਾਕਾਤ ਵੀ ਕਰਵਾਈ ਸੀ। ਉਸ ਸਮੇਂ ਪੰਕਜ ਗ੍ਰੈਜ਼ੂਏਸ਼ਨ ਕਰ ਰਹੇ ਸਨ ਅਤੇ ਫਰੀਦਾ ਏਅਰਹੋਸਟੇਸ ਸੀ। ਦੋਵਾਂ 'ਚ ਦੋਸਤੀ ਹੋਈ ਅਤੇ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ। ਕੁਝ ਹੀ ਮਹੀਨੇ 'ਚ ਦੋਵੇਂ ਇਕ ਦੂਜੇ ਦੇ ਬੇਹੱਦ ਨਜ਼ਦੀਕ ਆ ਗਏ ਸਨ। ਫਿਰ ਦੋਵਾਂ ਨੇ ਵਿਆਹ ਕਰਨ ਦਾ ਮਨ ਬਣਾਇਆ।

ਫਰੀਦਾ ਦੇ ਪਿਤਾ ਨਾਲ ਮੁਲਾਕਾਤ
ਤਿੰਨ ਐਲਬਮ ਲਾਂਚ ਹੋਣ ਤੋਂ ਬਾਅਦ ਪੰਕਜ ਗਾਇਕੀ ਦੀ ਦੁਨੀਆ 'ਚ ਮਸ਼ਹੂਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਫਰੀਦਾ ਦੇ ਪਿਤਾ ਨਾਲ ਮਿਲਣ ਬਾਰੇ ਸੋਚਿਆ। ਉਹ ਫਰੀਦਾ ਦੇ ਪਿਤਾ ਨੂੰ ਮਿਲਣ ਗਏ, ਜੋ ਕਿ ਰਿਟਾਇਰ ਪੁਲਸ ਅਫਸਰ ਵੀ ਸਨ। ਪੰਕਜ਼ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਜਦੋਂ ਉਹ ਫਰੀਦਾ ਦੇ ਪਿਤਾ ਨੂੰ ਮਿਲਣ ਗਿਆ, ਬੇਹੱਦ ਨਰਵਸ ਸਨ। ਇਸ ਮੁਲਾਕਾਤ ਦੌਰਾਨ ਫਰੀਦਾ ਦੇ ਪਿਤਾ ਨੇ ਪੰਕਜ ਉਧਾਸ ਨੂੰ ਕਿਹਾ,‘ਜੇਕਰ ਤੁਹਾਨੂੰ ਦੋਵਾਂ ਨੂੰ ਲੱਗਦਾ ਹੈ ਕਿ ਤੁਸੀਂ ਦੋਵੇਂ ਇਕੱਠੇ ਖੁਸ਼ ਰਹੋਗੇ ਤਾਂ ਅੱਗੇ ਵਧੋ ਅਤੇ ਵਿਆਹ ਕਰਵਾ ਲਓ।’ ਇਸ ਤੋਂ ਬਾਅਦ ਪੰਕਜ ਤੇ ਫਰੀਦਾ ਨੇ 11 ਫਰਵਰੀ, 1982 ਨੂੰ ਵਿਆਹ ਕਰਵਾ ਲਿਆ।

ਗਜ਼ਲ ਦੀ ਦੁਨੀਆ 'ਚ ਰੱਖਿਆ ਕਦਮ
ਤਿੰਨ ਭਾਰਵਾਂ 'ਚ ਪੰਕਜ਼ ਸਭ ਤੋਂ ਛੋਟੇ ਹਨ। ਉਨ੍ਹਾਂ ਦੇ ਦੋਵੇਂ ਭਰਾ ਮਨਹਰ ਉਧਾਸ ਅਤੇ ਨਿਰਮਲ ਉਧਾਸ ਮਿਊਜ਼ਿਕ ਦੀ ਫੀਲਡ 'ਚ ਸਨ। ਇਸ ਲਈ ਪੰਕਜ਼ ਦਾ ਝੁਕਾਅ ਵੀ ਐਲਬਮ 'ਚ ਸੀ। ਉਨ੍ਹਾਂ ਨੇ ਗਜ਼ਲ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ। ਉਸ ਨੇ 1980 'ਚ ਆਪਣਾ ਐਲਬਮ 'ਆਹਟ' ਨਾਮ ਦਾ ਕੱਢਿਆ। ਪਹਿਲਾ ਐਲਬਮ ਲਾਂਚ ਹੁੰਦੇ ਹੀ ਉਨ੍ਹਾਂ ਨੇ ਬਾਲੀਵੁੱਡ ਦੇ ਗਾਇਕੀ ਦੇ ਆਫਰ ਆਉਣ ਲੱਗੇ। ਉਨ੍ਹਾਂ ਨੇ 1981 'ਚ ਉਨ੍ਹਾਂ ਦਾ ਐਲਬਮ 'ਤਰਨੁੰਮ' ਅਤੇ 1982 'ਚ 'ਮਹਿਫ਼ਲ' ਲਾਂਚ ਹੋਇਆ।

ਪਹਿਲੀ ਸਟੇਜ਼ ਪੇਸ਼ਕਾਰੀ 'ਚ ਮਿਲੇ ਸਨ 51 ਰੁਪਏ
1951 'ਚ ਜਦੋਂ ਚੀਨ-ਭਾਰਤ ਦੇ ਵਿਚਕਾਰ ਜੰਗ ਲੱਗੀ ਹੋਈ ਸੀ ਤਾਂ ਇਸ ਦੌਰਾਨ ਇਕ ਸਟੇਜ਼ ਪ੍ਰੋਗਰਾਮ 'ਚ ਪੰਕਜ ਉਧਾਸ ਨੂੰ ਗਾਣੇ ਦਾ ਮੌਕਾ ਮਿਲਿਆ। 11 ਸਾਲ ਦੇ ਪੰਕਜ ਨੇ 'ਏ ਮਰੇ ਵਤਨ ਕੇ ਲੋਗੋ..' ਗਾਣਾ ਗਾਇਆ ਸੀ। ਉਨ੍ਹਾਂ ਦਾ ਹੋਸਲਾ ਵਧਾਉਣ ਲਈ ਇਨਾਮ 'ਚ 51 ਰੁਪਏ ਦਿੱਤੇ ਗਏ ਸਨ। ਪੰਕਜ ਉਧਾਸ ਦੇ 40 ਐਲਬਮ ਨਿਕਲੇ।
