ਮੁੰਬਈ (ਬਿਊਰੋ)— ਫਿਲਮ 'ਹੇਟ ਸਟੋਰੀ' ਨਾਲ ਬਾਲੀਵੁੱਡ 'ਚ ਆਪਣੀ ਬੋਲਡਨੈੱਸ ਕਰਕੇ ਹਰ ਪਾਸੇ ਧਮਾਲ ਮਚਾਉਣ ਵਾਲੀ ਅਭਿਨੇਤਰੀ ਪਾਓਲੀ ਦਾਮ ਨੇ ਵਿਆਹ ਕਰਵਾ ਲਿਆ ਹੈ। 37 ਸਾਲ ਦੀ ਪਾਓਲੀ ਨੇ ਆਪਣੇ ਬੁਆਏਫਰੈਂਡ ਅਰਜੁਨ ਦੇਬ ਨਾਲ ਕੱਲ ਹੀ ਵਿਆਹ ਕਰਵਾਇਆ ਹੈ। ਇਹ ਵਿਆਹ ਸਮਾਗਮ ਕੋਲਕਾਤਾ 'ਚ ਆਯੋਜਿਤ ਹੋਇਆ ਸੀ, ਜਿਸ 'ਚ ਖਾਸ ਲੋਕਾਂ ਨੂੰ ਬੁਲਾਇਆ ਗਿਆ ਸੀ। ਪਾਓਲੀ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਹਨ। ਇਹ ਫੈਨਜ਼ ਨੂੰ ਹੈਰਾਨ ਕਰਨ ਵਾਲਾ ਵੀ ਹੈ ਕਿਉਂਕਿ ਇਸ ਬਾਰੇ ਕਿਸੇ ਨੂੰ ਖਬਰ ਨਹੀਂ ਸੀ। ਪਾਓਲੀ ਸੋਸ਼ਲ ਮੀਡੀਆ 'ਤੇ ਐਕਟਿਵ ਹੈ ਪਰ ਉਸ ਨੇ ਹਾਲ ਹੀ 'ਚ ਵਿਆਹ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਦੱਸਣਯੋਗ ਹੈ ਕਿ ਪਾਓਲੀ ਦੇ ਪਤੀ ਅਰਜੁਨ ਫਿਲਮ ਬੈਕਗਰਾਊਂਡ ਤੋਂ ਨਹੀਂ ਹਨ। ਅਰਜੁਨ ਗੁਹਾਟੀ 'ਚ ਰੈਸਟੋਰੈਂਟ ਦੇ ਮਾਲਕ ਹਨ। ਕੁਝ ਸਮਾਂ ਪਹਿਲਾਂ ਇਨ੍ਹਾਂ ਦੋਵਾਂ ਦੀ ਮੁਲਾਕਾਤ ਇਕ ਦੋਸਤ ਨੇ ਕਰਵਾਈ ਸੀ, ਉਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ।