FacebookTwitterg+Mail

'ਪ੍ਰਾਹੁਣਾ' ਦਾ ਟਰੇਲਰ ਰਿਲੀਜ਼, ਕਰਮਜੀਤ ਨੇ ਪਾਏ ਹਾਸੇ ਤੇ ਕੁਲਵਿੰਦਰ ਬਿੱਲਾ ਨੇ ਦਿਖਾਇਆ ਇਸ਼ਕ ਦਾ ਤਾਨਾ ਬਾਣਾ

parahuna film official trailer
06 September, 2018 10:51:43 AM

ਜਲੰਧਰ(ਬਿਊਰੋ)— ਪੰਜਾਬੀ ਗਾਇਕੀ ਨੂੰ ਗੀਤਾਂ ਨਾਲ ਚਾਰ ਚੰਨ ਲਾਉਣ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 'ਪ੍ਰਾਹੁਣਾ' ਫਿਲਮ ਰਾਹੀਂ ਪਾਲੀਵੁੱਡ ਇੰਡਸਟਰੀ ਨੂੰ ਨਿਵੇਕਲੀ ਪਛਾਣ ਦੇਣ ਜਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਟਰੇਲਰ 'ਚ ਕਰਮਜੀਤ ਅਨਮੋਲ ਵੱਡੇ ਪ੍ਰਾਹੁਣੇ ਦੇ ਕਿਰਦਾਰ 'ਚ ਹੈ ਅਤੇ ਸਾਰੇ ਵਿਆਹ ਦੇ ਮਹੌਲ 'ਚ ਹਾਸਾ ਪਾ ਰਹੇ ਹਨ। ਕਿਤੇ-ਕਿਤੇ ਕੁਲਵਿੰਦਰ ਬਿੱਲਾ ਦੇ ਪਿਆਰ ਨੂੰ ਦਿਖਾਇਆ ਜਾ ਰਿਹਾ ਹੈ। ਉਮੀਦ ਹੈ ਕੀ ਦਰਸ਼ਕਾਂ ਨੂੰ ਫਿਲਮ ਦਾ ਟਰੇਲਰ ਕਾਫੀ ਪਸੰਦ ਆਵੇਗਾ। 

ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਇਕ ਪਰਿਵਾਰਕ ਫਿਲਮ ਹੈ। ਇਹ ਕਹਿਣਾ ਹੈ ਕਿ 'ਪ੍ਰਾਹੁਣਾ' ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਦਾ। ਉਨ੍ਹਾਂ ਕਿਹਾ ਕਿ ਦਰਸ਼ਕ ਇਸ ਫਿਲਮ ਨੂੰ ਆਪਣੀ ਕਹਾਣੀ ਸਮਝ ਕੇ ਇਸ ਦਾ ਆਨੰਦ ਮਾਣਨਗੇ। ਮੋਹਿਤ ਬਨਵੈਤ ਦੇ ਨਾਲ ਇਸ ਫਿਲਮ ਨੂੰ ਅੰਮ੍ਰਿਤਰਾਜ ਚੱਢਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਦੇ ਡਾਇਲਾਗਸ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਕੁਲਵਿੰਦਰ ਬਿੱਲਾ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ।

    ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਟਰੇਲਰ ਵੀਡੀਓ —


ਦੱਸਣਯੋਗ ਹੈ ਕਿ ਫਿਲਮ 'ਚ ਕੁਲਵਿੰਦਰ ਬਿੱਲਾ ਨਾਲ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਸੁਪੋਰਟਿੰਗ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਸਿਤਾਰਿਆਂ 'ਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਸ਼ਿਤਾ, ਨਵਦੀਪ ਕਲੇਰ ਆਦਿ ਦੇ ਨਾਂ ਸ਼ਾਮਲ ਹਨ। ਫਿਲਮ ਨੂੰ ਮੋਹਿਤ ਬਨਵੈਤ ਤੇ ਮੰਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦੋਂਕਿ ਸੁਮੀਤ ਸਿੰਘ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਦੇਸ਼-ਵਿਦੇਸ਼ਾਂ 'ਚ ਇਹ ਫਿਲਮ 28 ਸਤੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Parahuna Official Trailer Punjabi Film Stars Kulwinder Billa Wamiqa Gabbi Karamjit Anmol Punjabi Film Punjabi Cinema ਪ੍ਰਾਹੁਣਾ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.