FacebookTwitterg+Mail

ਹਰ ਉਮਰ ਦੇ ਲੋਕਾਂ ਨੂੰ ਪਸੰਦ ਆ ਰਹੀ ਏ ਫਿਲਮ 'ਪ੍ਰਾਹੁਣਾ'

parahuna kulwinder billa
04 October, 2018 01:50:12 PM

ਜਲੰਧਰ (ਸੁਮਿਤ)— 28 ਸਤੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਪ੍ਰਾਹੁਣਾ' ਦਰਸ਼ਕਾਂ ਦੀ ਕਸੌਟੀ 'ਤੇ ਪੂਰੀ ਤਰ੍ਹਾਂ ਨਾਲ ਖਰੀ ਉਤਰ ਰਹੀ ਹੈ। ਇਸ ਦਾ ਅੰਦਾਜ਼ਾ ਫਿਲਮ ਦੀ ਤੇਜ਼ੀ ਨਾਲ ਵੱਧ ਰਹੀ ਬਾਕਸ ਆਫਿਸ ਕਲੈਕਸ਼ਨ ਤੋਂ ਲਗਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਹੁਣ ਤਕ 'ਪ੍ਰਾਹੁਣਾ' ਫਿਲਮ ਨੇ ਭਾਰਤ 'ਚ 7 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਦੇਖਣ ਲਈ ਹਰ ਉਮਰ ਦੇ ਲੋਕ ਸਿਨੇਮਾਘਰਾਂ ਦਾ ਰੁਖ਼ ਕਰ ਰਹੇ ਹਨ। ਕਾਮੇਡੀ ਨਾਲ ਭਰਪੂਰ 'ਪ੍ਰਾਹੁਣਾ' ਇਕ ਪਰਿਵਾਰਕ ਫਿਲਮ ਹੈ। ਫਿਲਮ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਸਰਦਾਰ ਸੋਹੀ ਮੁੱਖ ਭੂਮਿਕਾ 'ਚ ਹਨ। ਫਿਲਮ ਦੇ ਡਾਇਲਾਗਸ ਤੇ ਕਹਾਣੀ ਨੂੰ ਵੀ ਖੂਬ ਸਰਾਹਿਆ ਜਾ ਰਿਹਾ ਹੈ, ਜਦਕਿ ਫਿਲਮ ਦੇ ਗੀਤ ਪਹਿਲਾਂ ਹੀ ਲੋਕਾਂ ਦੀ ਜ਼ੁਬਾਨ 'ਤੇ ਹਨ।


ਫਿਲਮ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਢਾ ਨੇ ਸਾਂਝੇ ਤੌਰ 'ਤੇ ਡਾਇਰੈਕਟ ਕੀਤਾ ਹੈ ਤੇ ਇਸ ਨੂੰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ, ਜਦਕਿ ਇਸ ਦਾ ਸਕ੍ਰੀਨਪਲੇਅ ਸੁਖਰਾਜ ਸਿੰਘ ਦਾ ਹੈ। ਫਿਲਮ ਦੇ ਗੀਤ ਧਰਮਬੀਰ ਭੰਗੂ, ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ, ਜਦਕਿ ਸੰਗੀਤ ਮਿਸਟਰ ਵੋਵ, ਮਿਊਜ਼ਿਕ ਨਸ਼ਾ ਤੇ ਦਿ ਬੌਸ ਨੇ ਤਿਆਰ ਕੀਤਾ ਹੈ। ਫਿਲਮ ਦੀ ਸਟਾਰਕਾਸਟ 'ਚ ਅਨੀਤਾ ਮੀਤ, ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਧੂ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ ਤੇ ਨਵਦੀਪ ਕਲੇਰ ਵੀ ਸ਼ਾਮਲ ਹਨ।


Tags: Parahuna Kulwinder Billa Wamiqa Gabbi Karamjit Anmol Harbi Sangha Sardar Sohi Rupinder Rupp

Edited By

Sunita

Sunita is News Editor at Jagbani.