FacebookTwitterg+Mail

24 ਘੰਟੇ 'ਚ 4 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ 'ਪ੍ਰਾਹੁਣਾ' ਦਾ ਗੀਤ 'ਟਿੱਚ ਬਟਨ'

parahuna song tich button
11 September, 2018 03:17:19 PM

ਜਲੰਧਰ (ਬਿਊਰੋ)— 'ਪ੍ਰਾਹੁਣਾ' ਫਿਲਮ ਨਾਲ ਪੰਜਾਬੀ ਸਿਨੇਮਾ ਨੂੰ ਚਾਰ ਚੰਨ ਲਾਉਣ ਲਈ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਜੋੜੀ ਤਿਆਰ ਹੈ। ਬੀਤੇ ਦਿਨੀਂ ਫਿਲਮ ਦਾ ਪਹਿਲਾ ਗੀਤ 'ਟਿੱਚ ਬਟਨ' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ 24 ਘੰਟਿਆਂ 'ਚ 4 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ਹੈ। ਦੱਸ ਦੇਈਏ ਕਿ 'ਟਿੱਚ ਬਟਨ' ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਕੁਲਵਿੰਦਰ ਬਿੱਲਾ ਨੇ ਆਵਾਜ਼ ਦਿੱਤੀ ਹੈ। ਇਸ ਗੀਤ 'ਚ ਵਾਮਿਕਾ ਤੇ ਕੁਲਵਿੰਦਰ ਬਿੱਲਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਦੋਵਾਂ ਦੀ ਜੋੜੀ ਬਿਲਕੁਲ 'ਟਿੱਚ ਬਟਨ' ਵਾਂਗ ਹੀ ਨਜ਼ਰ ਆ ਰਹੀ ਹੈ। ਜਿਵੇਂ ਟਿੱਚ ਤੋਂ ਬਿਨਾਂ ਬਟਨ ਕਿਸੇ ਕੰਮ ਦਾ ਨਹੀਂ ਉਵੇਂ ਹੀ ਕੁਲਵਿੰਦਰ ਬਿੱਲਾ ਵਾਮਿਕਾ ਗਾਬੀ ਤੋਂ ਬਿਨਾਂ ਕੁਝ ਨਹੀਂ ਹੈ। ਸਾਦਗੀ ਨਾਲ ਭਰਪੂਰ ਇਸ ਗੀਤ 'ਚ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਦਿਖਾਇਆ ਗਿਆ ਹੈ। 'ਟਿੱਚ ਬਟਨ' ਗੀਤ ਨੂੰ ਰਿੱਕੀ ਖਾਨ ਨੇ ਲਿਖਿਆ ਹੈ, ਜਦੋਂਕਿ ਇਸ ਨੂੰ ਸੰਗੀਤ ਦਿ ਬੌਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਫਰੇਮ ਸਿੰਘ ਵਲੋਂ ਬਣਾਈ ਗਈ ਹੈ, ਜਿਹੜੀ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤੀ ਗਈ ਹੈ। ਇਸ ਗੀਤ ਨੂੰ ਡਾਇਰੈਕਟ ਪੁਨੀਤ ਸਿੰਘ ਤੇ ਮੋਹਿਤ ਮਿੱਢਾ ਨੇ ਕੀਤਾ ਹੈ।


ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਇਕ ਕਾਮੇਡੀ ਫਿਲਮ ਹੈ। ਇਸ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ ਤੇ ਰੁਪਿੰਦਰ ਰੂਪੀ ਤੋਂ ਇਲਾਵਾ ਕਈ ਪੰਜਾਬੀ ਕਲਾਕਾਰ ਨਜ਼ਰ ਆਉਣ ਵਾਲੇ ਹਨ। 'ਪ੍ਰਾਹੁਣਾ' ਫਿਲਮ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਡਾਇਰੈਕਟ ਕੀਤੀ ਹੈ ਤੇ ਸੁਮੀਤ ਸਿੰਘ ਇਸ ਦੇ ਕੋ-ਪ੍ਰੋਡਿਊਸਰ ਹਨ। ਫਿਲਮ ਨੂੰ ਡਾਇਰੈਕਟ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਕੀਤਾ ਹੈ, ਜਿਹੜੀ ਦੁਨੀਆ ਭਰ 'ਚ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Tich ButtonKulwinder BillaWamiqa GabbiParahunaRicky KhanPuneet SinghMohit Midha

Edited By

Sunita

Sunita is News Editor at Jagbani.