FacebookTwitterg+Mail

ਨਛੱਤਰ ਗਿੱਲ ਦੀ ਆਵਾਜ਼ 'ਚ 'ਪ੍ਰਾਹੁਣਾ' ਫਿਲਮ ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

parahuna title track
24 September, 2018 07:55:49 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਪ੍ਰਾਹੁਣਾ' ਦਾ ਅੱਜ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਟਾਈਟਲ ਟਰੈਕ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ। ਗੀਤ ਦੀ ਵੀਡੀਓ ਬੇਹੱਦ ਮਜ਼ੇਦਾਰ ਹੈ, ਜਿਸ 'ਚ ਪ੍ਰਾਹੁਣੇ ਆਪਣੇ ਰੰਗ ਦਿਖਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ—

'ਤੇਰੇ ਪੇਕਿਆਂ ਦੇ ਨਾਰੇ ਜਾਕੇ ਪਾਏ ਨਾ ਖਲਾਰੇ...
ਕਿੱਦਾਂ ਪਤਾ ਲੱਗੂ ਸਹੁਰਿਆਂ ਨੂੰ ਆਇਆ ਏ ਪ੍ਰਾਹੁਣਾ...'

ਗੀਤ ਨੂੰ ਮਿਊਜ਼ਿਕ ਮਿਸਟਰ ਵੋਵ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਧਰਮਬੀਰ ਭੰਗੂ ਨੇ ਲਿਖੇ ਹਨ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਫਿਲਮ 'ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਨਿਰਮਲ ਰਿਸ਼ੀ ਆਦਿ ਨਜ਼ਰ ਆ ਰਹੇ ਹਨ। ਫਿਲਮ ਨੂੰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ। 'ਪ੍ਰਾਹੁਣਾ' ਫਿਲਮ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਡਾਇਰੈਕਟ ਕੀਤੀ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਲਿਖੀ ਹੈ, ਜਿਹੜੀ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Parahuna Title Track Nachhatar Gill Kulwinder Billa Wamiqa Gabbi

Edited By

Rahul Singh

Rahul Singh is News Editor at Jagbani.