FacebookTwitterg+Mail

ਪਾਰਸ ਛਾਬੜਾ ਨੂੰ ਜੁੱਤੀਆਂ ਨਾਲ ਮਾਰਾਂਗੀ ਕਹਿਣ ਵਾਲੀ ਗਰਲਫਰੈਂਡ ਨੇ ਉਸ ਲਈ ਖਰੀਦੇ ਨਵੇਂ Shoes

paras chhabra
31 December, 2019 02:32:04 PM

ਨਵੀਂ ਦਿੱਲੀ(ਬਿਊਰੋ)-  Bigg Boss 13 ਪਾਰਸ ਛਾਬੜਾ ਦੀ ਲਵ ਲਾਈਫ ਦੇ ਬਾਰੇ 'ਚ ਬਿੱਗ ਬੌਸ ਦੇ ਘਰ ਤੇ ਬਾਹਰ ਕਾਫੀ ਚਰਚਾ ਹੋ ਰਹੀ ਹੈ। ਪਾਰਸ ਛਾਬੜਾ ਦੀ ਗਰਲਫਰੈਂਡ ਆਕਾਂਸ਼ਾ ਪੁਰੀ ਕਾਫੀ ਸਮੇਂ ਤੋਂ ਪਰੇਸ਼ਾਨ ਹੈ ਕਿਉਂਕਿ ਪਾਰਸ ਤੇ ਮਾਹਿਰਾ ਸ਼ਰਮਾ ਦੀ ਨਜ਼ਦੀਕੀਆਂ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਆਕਾਂਸ਼ਾ ਨੇ ਵੀ ਕਿਹਾ ਕਿ ਮੈਨੂੰ ਮਾਹਿਰਾ ਤੇ ਪਾਰਸ ਦੇ ਮਜ਼ਬੂਤ ਬਾਂਡਿਂਗ ਤੋਂ ਅਪਸੈੱਟ ਹਾਂ। ਫਿਰ ਵੀ ਹੁਣ ਉਨ੍ਹਾਂ ਨੇ ਹਰ ਕੀਮਤ 'ਤੇ ਪਾਰਸ ਛਾਬੜਾ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ। ਪਿਛਲੇ ਹਫਤੇ ਇਕ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਦੇ ਲਈ ਪਾਰਸ ਨੇ ਆਪਣੇ ਜੁੱਤੀਆਂ ਨਸ਼ਟ ਕਰ ਦਿੱਤੀਆਂ ਸੀ। ਇਸ ਦੇ ਬਾਅਦ ਉਨ੍ਹਾਂ ਦੀ ਗਰਲਫਰੈਂਡ ਆਕਾਂਸ਼ਾ ਨੇ ਉਨ੍ਹਾਂ ਲਈ ਨਵੀਂਆਂ ਜੁੱਤੀਆਂ ਖਰੀਦੀਆਂ। ਲਾਲ ਰੰਗ ਦੀਆਂ ਇਨ੍ਹਾਂ ਜੁੱਤੀਆਂ ਦੀ ਕੀਮਤ 70 ਹਜ਼ਾਰ ਰੁਪਏ ਹੈ। ਆਕਾਂਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜੁੱਤੀਆਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਆਕਾਂਸ਼ਾ ਨੇ ਕਿਹਾ ਕਿ ਪਾਰਸ ਛਾਬੜਾ ਨੂੰ ਇਨ੍ਹਾਂ ਜੁੱਤੀਆਂ ਨਾਲ ਮਾਰਾਂਗੀ।

 

ਸ਼ਹਿਨਾਜ਼ ਲਈ ਮਨਪਸੰਦੀ Shoes ਕੁਰਬਾਨ

ਸ਼ਹਿਨਾਜ਼ ਗਿੱਲ ਦੀ ਕੈਪਟੈਂਸੀ ਲਈ ਪਾਰਸ ਨੇ ਆਪਣੀਆਂ ਮਨਪਸੰਦੀ ਜੁੱਤੀਆਂ ਦੇ ਜੋੜੇ ’ਤੇ ਪੇਂਟ ਪਾ ਕੇ ਉਨ੍ਹਾਂ ਨੂੰ ਖ਼ਰਾਬ ਕਰ ਦਿੱਤਾ ਸੀ। ਤਾਂ ਉਸ ਸਮੇਂ ਆਕਾਂਸ਼ਾ ਨੇ ਕਿਹਾ ਸੀ ਕਿ ਉਹ ਪਾਰਸ ਛਾਬੜਾ ਲਈ ਨਵੀਂ ਜੁੱਤੀਆਂ ਦੀ ਜੋੜੀ ਖਰੀਦੇਗੀ। ਆਕਾਂਸ਼ਾ ਪੁਰੀ ਨੇ ਜੁੱਤੀਆਂ ਦੀ ਤਸਵੀਰ ਸਾਂਝੀ ਕੀਤੀ ਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ, ਪਾਰਸ ਦੇ ਉਨ੍ਹਾਂ ਸਾਰੇ ਫੈਨਜ਼ ਲਈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਜੁੱਤੀਆਂ ਨੂੰ ਕੁਰਬਾਨ ਹੁੰਦੇ ਦੇਖ ਵਧੀਆ ਲੱਗਾ ਸੀ। ਜੋ ਉਨ੍ਹਾਂ ਨੂੰ ਹਮੇਸ਼ਾ ਸਪੋਰਟ ਕਰਦੇ ਸਨ। ਹੈਪੀ ਨਿਯੂ ਈਅਰ ਪਾਰਸ। ਉਮੀਦ ਹੈ ਕਿ ਯੈਲੋ ਦੀ ਤਰ੍ਹਾਂ ਇਹ ਰੈੱਡ ਜੁੱਤੀਆਂ ਵੀ ਪਸੰਦ ਆਉਣਗੀਆਂ।


Tags: Paras ChhabraAkanksha PuriShoesTwitterTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari