FacebookTwitterg+Mail

ਮਾਹਿਰਾ ਦੀ ਇਸ ਹਰਕਤ 'ਤੇ ਪਾਰਸ ਨੂੰ ਆਇਆ ਗੁੱਸਾ, ਮਾਰੇ ਜ਼ੋਰਦਾਰ ਥੱਪੜ

paras chhabra compares mahira sharma to rashami asim
05 February, 2020 03:07:07 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਹਾਲੀਆ ਐਪੀਸੋਡ 'ਚ ਮਾਹਿਰਾ ਸ਼ਰਮਾ ਤੇ ਪਾਰਸ ਛਾਬਰਾ ਬੇਹੱਦ ਬਹੁਤ ਬੁਰੀ ਤਰ੍ਹਾਂ ਲੜਦੇ ਨਜ਼ਰ ਆਏ। ਮਾਹਿਰਾ ਸ਼ਰਮਾ ਜੋ ਬਿੱਗ ਬੌਸ ਦੇ ਘਰ 'ਚ ਕਿਚਨ 'ਚ ਕਾਫੀ ਕੰਮ ਕਰਦੀ ਹੈ ਤੇ ਪਾਰਸ ਛਾਬੜਾ ਦੀ ਬ੍ਰੇਕਫਾਸਟ ਬਣਾਉਣ ਦੀ ਡਿਊਟੀ ਵੀ ਖੁਦ ਹੀ ਨਿਭਾਉਂਦੀ ਹੈ ਪਰ ਪਾਰਸ ਨੇ ਮਾਹਿਰਾ ਨੂੰ ਚਿੜ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੂੰ ਕਾਫੀ ਗੁੱਸਾ ਆ ਜਾਂਦਾ ਹੈ। ਮਾਹਿਰਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਆਟਾ ਗੁੰਨ੍ਹਣ ਦਾ ਕੰਮ ਛੱਡ ਕੇ ਚਲੀ ਜਾਂਦੀ ਹੈ। ਮਾਹਿਰਾ ਪਾਰਸ ਨੂੰ ਕਹਿੰਦੀ ਹੈ ਕਿ ਹੁਣ ਸਾਰਾ ਕੰਮ ਉਹ ਖੁਦ ਹੀ ਕਰਨ। ਇਹ ਸੁਣ ਕੇ ਪਾਰਸ ਨੂੰ ਵੀ ਗੁੱਸਾ ਆ ਜਾਂਦਾ ਹੈ ਤੇ ਉਹ ਆਟਾ ਗੁੰਨ੍ਹਣ ਲੱਗਦਾ ਹੈ।

ਪਾਰਸ ਦੇ ਵਿਗੜੇ ਬੋਲ
ਪਾਰਸ ਛਾਬੜਾ ਦੇ ਕੰਮ ਸ਼ੁਰੂ ਕਰਦੇ ਹੀ ਮਾਹਿਰਾ ਸ਼ਰਮਾ ਉਨ੍ਹਾਂ ਨੂੰ ਮਨਾਉਣ ਆਉਂਦੀ ਹੈ। ਮਾਹਿਰਾ ਪਾਰਸ ਨੂੰ ਜਾਣ ਨੂੰ ਕਹਿੰਦੀ ਹੈ ਪਰ ਪਾਰਸ ਉਲਟਾ ਭੜਕ ਜਾਂਦਾ ਹੈ ਤੇ ਮਾਹਿਰਾ ਨੂੰ ਦੂਰ ਰਹਿਣ ਲਈ ਕਹਿੰਦਾ ਹੈ। ਪਾਰਸ ਬੇਹੱਦ ਗਲਤ ਤਰੀਕੇ ਨਾਲ ਮਾਹਿਰਾ ਨੂੰ ਕਹਿੰਦਾ ਹੈ ਕਿ ''ਚੱਲ ਨਿਕਲ, ਚੱਲ ਭੱਜ ਜਾ।''

ਮਾਹਿਰਾ ਦੀ ਰਸ਼ਮੀ ਨਾਲ ਤੁਲਨਾ ਕਰਦਾ ਹੈ ਪਾਰਸ
ਇਹ ਸੁਣ ਕੇ ਮਾਹਿਰਾ ਪਰੇਸ਼ਾਨ ਹੋ ਜਾਂਦੀ ਹੈ ਤੇ ਪਾਰਸ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਇੱਜ਼ਤ ਨਾਲ ਗੱਲ ਕਰੇ। ਮਾਹਿਰਾ ਪਾਰਸ ਨੂੰ ਬਦਤਮੀਜ਼ ਵੀ ਕਹਿੰਦੀ ਹੈ। ਇਸ 'ਤੇ ਪਾਰਸ ਕਹਿੰਦਾ ਹੈ ਕਿ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਦੀ ਉਂਗਲੀ ਦੀ ਸੱਟ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਪਾਰਸ ਕਹਿੰਦਾ ਹੈ ਕਿ ਉਹ ਵੀ ਆਰਾਮ ਨਾਲ ਗੱਲ ਕਰੇ। ਇਸ ਤੋਂ ਬਾਅਦ ਪਾਰਸ ਮਾਹਿਰਾ ਦੀ ਤੁਲਨਾ ਰਸ਼ਮੀ ਦੇਸਾਈ ਨਾਲ ਕਰਦਾ ਹੈ। ਇਸ ਤੋਂ ਬਾਅਦ ਮਾਹਿਰਾ ਨੂੰ ਹੋਰ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਉਹ ਪਾਰਸ ਨੂੰ ਕਹਿੰਦੀ ਹੈ ਕਿ ਉਸ ਨੂੰ ਆਪਣੇ ਬੁਰੇ ਐਟੀਟਿਊਡ ਕਾਰਨ ਆਪਣੀ ਸ਼ਕਲ ਸ਼ੀਸ਼ੇ 'ਚ ਦੇਖਣੀ ਚਾਹੀਦੀ ਹੈ। ਇਸ 'ਤੇ ਪਾਰਸ ਜਵਾਬ ਦਿੰਦਾ ਹੈ ਕਿ ਉਹ ਮਾਹਿਰਾ ਨੂੰ ਭਾਵੇ ਜਿੰਨਾ ਵੀ ਮਨਾਉਣ ਤੇ ਉਸ ਦਾ ਖਿਆਲ ਰੱਖਣ। ਮਾਹਿਰਾ ਹਮੇਸ਼ਾ ਇਕ ਖਾਸ ਤਰ੍ਹਾਂ ਦਾ ਐਟੀਟਿਊਡ ਦਿਖਾਉਂਦੀ ਹੈ।

ਅਖੀਰ 'ਚ ਲਾ ਲੈਂਦੇ ਨੇ ਇਕ-ਦੂਜੇ ਨੂੰ ਗਲੇ
ਮਾਹਿਰਾ ਤੇ ਪਾਰਸ 'ਚ ਇਕ ਵਾਰ ਫਿਰ ਝਗੜਾ ਹੁੰਦਾ ਹੈ। ਅਖੀਰ 'ਚ ਆਸਿਮ ਮਾਹਿਰਾ ਸਾਹਮਣੇ ਇਕ ਸ਼ੀਸ਼ਾ ਲੈ ਆਉਂਦਾ ਹੈ ਤੇ ਉਸ 'ਚ ਮਾਹਿਰਾ ਨੂੰ ਚਿਹਰਾ ਦੇਖਣ ਨੂੰ ਕਹਿੰਦਾ ਹੈ। ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਥੱਪੜ ਮਾਰਦੇ ਨੇ ਤੇ ਗਲੇ ਲੱਗ ਜਾਂਦੇ ਹਨ। ਇਸ ਤੋਂ ਬਾਅਦ ਪਾਰਸ ਮਾਹਿਰਾ ਨੂੰ ਕਿੱਸ ਕਰਨ ਲਗਦਾ ਹੈ।


Tags: Salman KhanBigg Boss 13Paras ChhabraMahira SharmaRashami DesaiAsim Riaz

About The Author

sunita

sunita is content editor at Punjab Kesari