ਮੁੰਬਈ— ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਪਰੇਸ਼ ਰਾਵਲ ਨੇ ਆਪਣੇ ਫਿਲਮੀ ਕੈਰੀਅਰ 'ਚ 200 ਤੋਂ ਜ਼ਿਆਦਾਂ ਫਿਲਮਾਂ 'ਚ ਅਹਿਮ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ। ਇਨ੍ਹਾਂ ਦੀ ਅਦਾਕਾਰੀ ਨੂੰ ਫਿਲਮਾਂ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰੇਸ਼ ਨੇ ਫਿਲਮਾਂ 'ਚ ਕਾਮੇਡੀ ਤੋਂ ਲੈ ਕੇ ਵਿਲੇਨ ਤਕ ਦਾ ਕਿਰਦਾਰ ਨਿਭਾਅ ਚੁੱਕੇ ਹਨ। ਫਿਲਮਾਂ ਤੋਂ ਇਲਾਵਾ ਪਰੇਸ਼ ਅਹਿਮਦਾਬਾਦ 'ਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਵੀ ਹਨ। ਆਪਣੇ ਵਿਵਾਹਿਕ ਜੀਵਣ 'ਚ ਪਰੇਸ਼ ਨੇ ਮਿਸ ਇੰਡੀਆ ਰਹਿ ਚੁੱਕੀ ਸਵਰੂਪ ਸਾਪਤ ਨਾਲ ਵਿਆਹ ਕਰ ਲਿਆ। ਇਨ੍ਹਾਂ ਦੇ ਦੋ ਬੇਟੇ ਵੀ ਹਨ।
ਫਿਲਮਾਂ ਰਾਹੀ ਤੁਸੀਂ ਪਰੇਸ਼ ਰਾਵਲ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ। ਉਨ੍ਹਾਂ ਦੀ ਪਤਨੀ ਸਵਰੂਪ ਵੀ ਫਿਲਮ ਇੰਡਸਟ੍ਰੀ ਨਾਲ ਜੂੜੀ ਰਹੀ ਹੈ। ਸਵਰੂਪ ਨੇ ਕਾਮੇਡੀ ਟੀ. ਵੀ. ਸ਼ੋਅ 'ਯੇ ਜੋ ਹੈ ਜ਼ਿੰਦਗੀ' 'ਚ ਕੰਮ ਕਰ ਚੁੱਕੀ ਹੈ। ਇਸ ਸ਼ੋਅ 'ਚ ਇਨ੍ਹਾਂ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸਵਰੁਪ ਨੇ ਬਾਲੀਵੁੱਡ 'ਚ ਫਿਲਮ 'ਕ੍ਰਿਸ਼ਮਾ' (1984) 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਉਹ ਕਮਲ ਹਸਨ ਅਤੇ ਰੀਮਾ ਰਾਓ ਨਾਲ ਨਜ਼ਰ ਆਈ ਸੀ। ਇਸ ਫਿਲਮ 'ਚ ਸਵਰੂਪ ਨੇ ਕੁਝ ਬਿਕਨੀ ਸੀਨਜ਼ 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸਵਰੂਪ 'ਨਰਮ ਗਰਮ' (1981), 'ਹਿਮਤਵਾਲਾ' (1983), 'ਕ੍ਰਿਸ਼ਮਾ' (1984) ਅਤੇ 'ਕੀ ਐਂਡ ਕਾ' (2016) ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਆਪਣੇ ਇਕ ਇੰਟਰਵਿਊ ਦੌਰਾਨ ਸਵਰੂਪ ਨੇ ਇਹ ਸ਼ੇਅਰ ਕੀਤਾ ਸੀ ਕਿ ਜਦੋਂ ਮੈਂ ਮਿਸ ਇੰਡੀਆ ਦਾ ਖਿਤਾਬ ਜਿੱਤੀ ਸੀ ਤਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਇਆ ਸੀ ਕਿਉਂਕਿ ਮੈਂ ਕਾਫੀ ਸਾਲਾਂ ਤੋਂ ਇਕ ਪਿੰਡ 'ਚ ਝੌਂਪੜੀ 'ਚ ਰਹਿੰਦੀ ਸੀ।