FacebookTwitterg+Mail

ਦਿਲਚਸਪ ਹੈ ਪਰੇਸ਼ ਰਾਵਲ ਦੀ ਲਵਸਟੋਰੀ, ਦਰੱਖਤ ਹੇਠਾਂ ਲਏ ਸੀ ਸੱਤ ਫੇਰੇ

paresh rawal birthday
30 May, 2019 03:16:00 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਪਰੇਸ਼ ਰਾਵਲ ਅੱਜ ਆਪਣਾ 64 ਵਾਂ ਜਨਮਦਿਨ ਮਨਾ ਰਹੇ ਹਨ। ਪਰੇਸ਼ ਰਾਵਲ  ਦਾ ਜਨਮ ਮੁੰਬਈ ਦੇ ਇਕ ਗੁਜਰਾਤੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੇ ਸਾਲ 1985 'ਚ ਫਿਲਮ 'ਅਰਜੁਨ' ਨਾਲ ਡੈਬਿਊ ਕੀਤਾ ਸੀ। ਫਿਲਮ 'ਚ ਉਨ੍ਹਾਂ ਨੇ ਸਪੋਰਟਿੰਗ ਰੋਲ ਨਿਭਾਇਆ ਸੀ। ਸਾਲ 1986 'ਚ ਉਹ ਫਿਲਮ 'ਨਾਮ' 'ਚ ਨਜ਼ਰ ਆਏ ਜੋ ਬਲਾਕਬਸਟਰ ਸਾਬਿਤ ਹੋਈ। ਇਸ ਫਿਲਮ ਨੇ ਉਨ੍ਹਾਂ ਨੂੰ ਪਛਾਣ ਦਿੱਤੀ। ਪਰੇਸ਼ ਰਾਵਲ ਦੀ ਗਿਣਤੀ ਬਾਲੀਵੁੱਡ ਦੇ ਵਧੀਆ ਕਲਾਕਾਰਾਂ 'ਚ ਹੁੰਦੀ ਹੈ।
Punjabi Bollywood Tadka
ਉਨ੍ਹਾਂ ਨੇ ਕਰੀਬ 100 ਫਿਲਮਾਂ 'ਚ ਕੰਮ ਕੀਤਾ। ਪਰੇਸ਼ ਨੇ ਜ਼ਿਆਦਾਤਰ ਫਿਲਮਾਂ 'ਚ ਨੈਗੇਟਿਵ ਰੋਲ ਨਿਭਾਇਆ। ਪਰੇਸ਼ ਨੇ ਬਾਲੀਵੁੱਡ ਅਦਾਕਾਰਾ ਸਵਰੂਪ ਸੰਪਤ ਨਾਲ ਵਿਆਹ ਕੀਤਾ। ਸਵਰੂਪ ਮਸ਼ਹੂਰ ਸਾਬਕਾ ਮਿਸ ਇੰਡੀਆ ਰਹਿ ਚੁੱਕੀ ਹੈ, ਉਨ੍ਹਾਂ ਨੇ ਸਾਲ 1979 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਸਵਰੂਪ ਸੰਪਤ ਕਮਲ ਹਾਸਨ ਅਤੇ ਰੀਨਾ ਰਾਏ ਦੀ ਫਿਲਮ 'ਕਰਿਸ਼ਮਾ' 'ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਫਿਲਮ 'ਹਿੰਮਤਵਾਲਾ', 'ਸਾਥੀਆ', 'ਲੋਰੀ', ਉੜੀ: ਦਿ ਸਰਜੀਕਲ ਸਟਰਾਇਕ' 'ਚ ਵੀ ਨਜ਼ਰ ਆਈ। ਦੋਵਾਂ ਦੀ ਮੁਲਾਕਾਤ ਆਪਣੇ ਥੀਏਟਰ 'ਚ ਹੋਈ ਸੀ।
Punjabi Bollywood Tadka
ਦੋਵੇਂ ਪਹਿਲੀ ਵਾਰ ਸਾਲ 1975 'ਚ ਮਿਲੇ ਸਨ। ਉਸ ਸਮੇਂ ਦੋਵੇਂ ਕਾਲਜ 'ਚ ਪੜ੍ਹਾਈ ਕਰਦੇ ਸਨ। ਖਬਰਾਂ ਦੀਆਂ ਮੰਨੀਏ ਤਾਂ ਪਰੇਸ਼ ਨੇ ਸਵਰੂਪ ਨੂੰ ਦੇਖਦੇ ਹੀ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਇਕ ਇੰਟਰਵਿਊ 'ਚ ਸਵਰੂਪ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਰੇਸ਼ ਨੇ ਇਕ ਸਾਲ ਤੱਕ ਉਨ੍ਹਾਂ ਨਾਲ ਗੱਲ ਤੱਕ ਨਹੀਂ ਕੀਤੀ ਸੀ। 
Punjabi Bollywood Tadka
ਸਵਰੂਪ ਨੇ ਪਹਿਲੀ ਵਾਰ ਪਰੇਸ਼ ਨੂੰ ਸਟੇਜ 'ਤੇ ਪਰਫਾਰਮ ਕਰਦੇ ਦੇਖਿਆ ਅਤੇ ਉਹ ਉਨ੍ਹਾਂ ਦੀ ਫੈਨ ਹੋ ਗਈ। ਸਵਰੂਪ ਨੇ ਬੈਕ ਸਟੇਜ ਪਰੇਸ਼ ਕੋਲੋਂ ਪੁੱਛਿਆ ਕਿ ਤੁਸੀਂ ਕੌਣ ਹੋ? ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਹੋ। ਇਸ ਤੋਂ ਬਾਅਦ ਦੋਵਾਂ  ਦੇ 'ਚ ਦੋਸਤੀ ਹੋਈ ਅਤੇ ਦੋਵੇਂ ਇਕ-ਦੂਜੇ ਨੂੰ ਪਿਆਰ ਕਰਨ ਲੱਗੇ। ਇਕ ਇੰਟਰਵਿਊ 'ਚ ਸਵਰੂਪ ਨੇ ਦੱਸਿਆ ਕਿ ਸਾਡੇ ਰਿਸ਼ਤੇ ਬਾਰੇ ਜ਼ਿਆਦਾ ਲੋਕ ਨਹੀਂ ਜਾਣਦੇ ਸਨ।
Punjabi Bollywood Tadka
ਸਾਡਾ ਵਿਆਹ ਮੁੰਬਈ ਦੇ ਲਕਸ਼ਮੀ ਨਾਰਾਇਣ ਮੰਦਰ 'ਚ ਹੋਇਆ ਸੀ ਜੋ ਬਹੁਤ ਖੂਬਸੂਰਤ ਸੀ। ਉੱਥੇ ਕੋਈ ਪੰਡਾਲ ਨਹੀਂ ਸੀ ਅਤੇ ਕਰੀਬ 9 ਪੰਡਤ ਮੰਤਰ ਪੜ੍ਹ ਰਹੇ ਸਨ। ਮੰਡਪ ਦੀ ਥਾਂ ਅਸੀਂ ਵੱਡੇ ਦਰੱਖਤ ਹੇਠਾਂ ਸੱਤ ਫੇਰੇ ਲਏ ਸਨ। ਸਵਰੂਪ ਨੇ ਦੱਸਿਆ ਸੀ ਕਿ ਮੇਰਾ ਪਰਿਵਾਰ ਕਰੀਬ 129 ਸਾਲ ਬਾਅਦ ਧੀ ਦਾ ਵਿਆਹ ਦੇਖ ਰਿਹਾ ਸੀ ਤਾਂ ਮੈਂ ਉਨ੍ਹਾਂ ਨੂੰ ਇਮੋਸ਼ਨਲ ਨਾ ਹੋਣ ਲਈ ਕਿਹਾ ਸੀ।


Tags: Paresh RawalPhir Hera PheriJudaaiBollywood Celebrity News in PunjabiFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari