ਮੁੰਬਈ (ਬਿਊਰੋ) : ਭਾਰਤ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਿਆ ਵਲੋਂ ਜਾਰੀ ਆਂਕੜਿਆਂ ਦੇ ਮੁਤਾਬਿਕ , ਦੇਸ਼ ਭਰ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਕੁਲ ਸੰਖਿਆ 85, 940 ਹੋ ਗਈ ਹੈ, ਜਿਸ 'ਚ 53,035 ਐਕਟਿਵ ਹਨ। ਉੱਥੇ ਹੀ ਹੁਣ ਤੱਕ 2752 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ। ਕੋਰੋਨਾ ਕਾਰਨ ਦੇਸ਼ 'ਚ ਲਾਕਡਾਊਨ ਦੇ ਹਾਲਤ ਬਣੇ ਹੋਏ ਹਨ। ਇਸ ਹੀ ਕਾਰਨ ਤੋਂ ਲੋਕ ਘਰਾਂ 'ਚ ਕੈਦ ਹੋ ਗਏ ਹਨ। ਘਰ 'ਚ ਰਹਿਣ ਕਾਰਨ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਗਏ ਹਨ। ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਉਂਝ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਰਾਜਨੀਤਕ ਅਤੇ ਅੱਜ ਕੱਲ ਚਲ ਰਹੇ ਮੁੱਦਿਆਂ 'ਤੇ ਉਹ ਬੇਬਾਕੀ ਨਾਲ ਆਪਣੀ ਰਾਇ ਰੱਖਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਨੇ ਅਜਿਹਾ ਟਵੀਟ ਕੀਤਾ ਹੈ, ਜਿਸ ਨਾਲ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਪਰੇਸ਼ ਰਾਵਲ ਨੇ ਆਪਣੇ ਟਵੀਟ 'ਚ ਲਿਖਿਆ ਕਿ ਕੁਝ ਲੋਕ ਹੁਣ ਸੈਲਫੀ ਲੈਣ ਦੀ ਹਿੰਮਤ ਨਹੀਂ ਕਰਨਗੇ ਅਤੇ ਪਰੇਸ਼ਾਨ ਵੀ ਨਹੀਂ ਕਰਨਗੇ।

ਪਰੇਸ਼ ਰਾਵਲ ਦੇ ਇਸ ਟਵੀਟ ਤੋਂ ਬਾਅਦ ਲੋਕ ਉਸ ਨਾਲ ਕਾਫੀ ਨਾਰਾਜ਼ ਹੋ ਗਏ ਅਤੇ ਕੁਝ ਸੋਸ਼ਲ ਮੀਡੀਆ ਯੂਜਰਜ਼ ਨੇ ਉਨ੍ਹਾਂ ਨੂੰ ਫੇਕ ਹੀਰੋ ਦੱਸ ਦਿੱਤਾ। ਇਕ ਯੂਜ਼ਰ ਨੇ ਲਿਖਿਆ ਸਰ ਸ਼ਾਇਦ ਤੁਸੀਂ ਗਲਤਫਹਿਮੀ 'ਚ ਹੋ, ਤੁਹਾਨੂੰ ਸਟਾਰ ਅਸੀਂ ਬਣਾਇਆ ਹੈ। ਹੁਣ ਲੋਕ ਤੁਹਾਡੇ ਨਾਲ ਸੈਲਫੀ ਨਹੀਂ ਲੈਣਗੇ, ਹੁਣ ਦੇਸ਼ ਬਦਲ ਗਿਆ ਹੈ। ਉਨ੍ਹਾਂ ਨੂੰ ਪਤਾ ਚਲਿਆ ਕਿ ਤੁਸੀਂ ਲੋਕ ਫੇਕ ਹੀਰੋ ਹੋ। ਹੁਣ ਸੈਲਫੀ ਡਾਕਟਰਜ਼, ਨਰਸ, ਪੁਲਸ ਅਤੇ ਸਫਾਈ ਕਰਮੀਆਂ ਨਾਲ ਲੈਣਗੇ।

ਇਕ ਹੋਰ ਯੂਜ਼ਰ ਨੇ ਲਿਖਿਆ ''ਪਰੇਸ਼ ਇਹ ਪਬਲਿਕ ਹੀ ਹੈ, ਜਿਸ ਨੇ ਤੁਹਾਨੂੰ ਬੁਲੰਦਿਆਂ 'ਤੇ ਪਹੁੰਚਾਇਆ।'' ਉੱਥੇ ਕਿਸੇ ਹੋਰ ਨੇ ਲਿਖਿਆ ਪਰੇਸ਼ ਰਾਵਲ ਸ਼ਾਇਦ ਭੁੱਲ ਗਏ ਹੋ ਕਿ ਇਹ ਭਾਰਤ ਹੈ। ਇੱਥੇ ਲੋਕ ਸਿਰ 'ਤੇ ਬਿਠਾਉਂਦੇ ਹਨ, ਭਾਰੀ ਲੱਗਣ 'ਤੇ ਜ਼ਮੀਨ 'ਤੇ ਵੀ ਸੁੱਟ ਦਿੰਦੇ ਹਨ ਕਿ ਉਹ ਦੁਬਾਰਾ ਖੜ੍ਹਾ ਵੀ ਨਹੀਂ ਹੁੰਦਾ।

ਦੱਸ ਦੇਈਏ ਲਿ ਪਰੇਸ਼ ਰਾਵਲ ਆਖਿਰੀ ਵਾਰ ਫਿਲਮ 'ਉੜੀ' 'ਚ ਨਜ਼ਰ ਆਏ ਸਨ।।ਉਨ੍ਹਾਂ ਦੀ ਆਉਣ ਵਾਲੀ ਫਿਲਮ 'ਹੰਗਾਮਾ 2' ਹੈ, ਜਿਸ 'ਚ ਉਨ੍ਹਾਂ ਨਾਲ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਜਾਫਰੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
