FacebookTwitterg+Mail

'ਪਰੀ' ਦਾ 5ਵਾਂ ਟੀਜ਼ਰ ਰਿਲੀਜ਼, ਮੁੜ ਦੇਖਣ ਨੂੰ ਮਿਲਿਆ ਅਨੁਸ਼ਕਾ ਦਾ ਭਿਆਨਕ ਰੂਪ

pari
23 February, 2018 03:50:41 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਦਾ ਹਰ ਦੂਜੇ ਦਿਨ ਨਵਾਂ ਪੋਸਟਰ ਜਾਂ ਟੀਜ਼ਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਵਾਰ ਇਸ ਫਿਲਮ 'ਚ ਅਨੁਸ਼ਕਾ ਦਾ ਅਜਿਹਾ ਲੁੱਕ ਸਾਹਮਣੇ ਆਇਆ ਹੈ। ਇੰਨੀ ਭਿਆਨਕ ਲੁੱਕ 'ਚ ਅਨੁਸ਼ਕਾ ਪਹਿਲਾਂ ਕਦੇ ਦਿਖਾਈ ਨਹੀਂ ਦਿੱਤੀ ਹੈ। ਹਾਲ ਹੀ 'ਚ ਫਿਲਮ ਦਾ ਇਕ ਹੋਰ ਟੀਜ਼ਰ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਕ ਵਾਰ ਫਿਰ ਪ੍ਰਸ਼ੰਸਕਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।

ਅਨੁਸ਼ਕਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਫਿਲਮ ਦਾ 5ਵਾਂ ਟੀਜ਼ਰ ਰਿਲੀਜ਼ ਕੀਤਾ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਟੀਜ਼ਰ ਹੈ। ਟੀਜ਼ਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੁਸ਼ਕਾ ਹਨੇਰੀ ਰਾਤ 'ਚ ਤਲਾਬ ਵੱਲ ਜਾਂਦੀ ਹੈ ਅਤੇ ਤਲਾਬ 'ਚ ਖੁਦ ਦੇ ਚਿਹਰੇ ਨੂੰ ਪਾਣੀ 'ਚ ਦੇਖਦੀ ਹੈ। ਪਾਣੀ 'ਚ ਜਿਵੇਂ ਹੀ ਉਨ੍ਹਾਂ ਦੀ ਪਰਛਾਈ ਪੈਂਦੀ ਹੈ ਤਾਂ ਉਨ੍ਹਾਂ ਦਾ ਖੂਨ ਵਾਲਾ ਚਿਹਰਾ ਦੇਖ ਤਲਾਬ ਦੀਆਂ ਸਾਰੀਆਂ ਮੱਛਲੀਆਂ ਮਰ ਜਾਂਦੀਆਂ ਹਨ।
ਦੱਸਣਯੋਗ ਹੈ ਕਿ 'ਪਰੀ' ਅਨੁਸ਼ਕਾ ਦੇ ਪ੍ਰੋਡਕਸ਼ਨ ਹਾਊਸ ਦੀ ਤੀਜੀ ਫਿਲਮ ਹੈ। ਫਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 2 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Anushka Sharma Pari Teaser Horror Fish Hindi Film

Edited By

Kapil Kumar

Kapil Kumar is News Editor at Jagbani.