FacebookTwitterg+Mail

Box Office : ਪਹਿਲੇ ਦਿਨ ਡਰਾਉਣ 'ਚ ਸਫਲ ਰਹੀ 'ਪਰੀ'

pari
03 March, 2018 02:31:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਬੀਤੇ ਦਿਨ ਸ਼ੁਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ 'ਚ ਅਨੁਸ਼ਕਾ ਦੇ ਅਭਿਨੈ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ ਭਾਰਤੀ ਬਾਕਸ ਆਫਿਸ 'ਤੇ 4 ਕਰੋੜ ਦੀ ਕਮਾਈ ਕੀਤੀ ਹੈ। ਟਰੇਡ ਐਨਾਲਿਸਟ ਰਮੇਸ਼ ਬਾਲਾ ਨੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।


ਦੱਸਣਯੋਗ ਹੈ ਕਿ ਨਿਰਦੇਸ਼ਕ ਪ੍ਰੋਸਿਤ ਰੋਏ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਭਾਰਤ 'ਚ 1500 ਤੇ ਵਿਦੇਸ਼ਾਂ 'ਚ 165 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਪ੍ਰੋਡਕਸ਼ਨ ਤੇ ਪ੍ਰਮੋਸ਼ਨ ਮਿਲਾ ਕੇ 18 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Anushka Sharma Pari Prosit Roy Box Office Horror Hindi Film

Edited By

Kapil Kumar

Kapil Kumar is News Editor at Jagbani.